ਅੱਜ ਰਾਤ 12 ਵਜੇ ਬੰਦ ਹੋਣਗੇ ਪੰਜਾਬ ਦੇ 3 ਟੋਲ ਪਲਾਜ਼ੇ

ਅੱਜ ਰਾਤ 12 ਵਜੇ ਤੋਂ ਪੰਜਾਬ ਦੇ 3 ਮਸ਼ਹੂਰ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਹਨ। ਇਨ੍ਹਾਂ ਟੋਲ ਪਲਾਜ਼ਿਆਂ ਵਿਚ ਦੋ ਟੋਲ ਪਲਾਜ਼ੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਤੇ 1 ਟੋਲ ਪਲਾਜ਼ਾ ਨਵਾਂਸ਼ਹਿਰ ਦਾ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਤਿੰਨੋਂ ਟੋਲ ਪਲਾਜ਼ੇ ਇਕ ਹੀ ਕੰਪਨੀ ਦੇ ਹਨ। PWD ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੋਮਵਾਰ ਬਾਅਦ ਦੁਪਹਿਰ ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ। ਨਵਾਂਸ਼ਹਿਰ ਦੇ ਮਜਾਰੀ, ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਵਿਚ ਪੈਂਦੇ ਇਹ ਤਿੰਨ ਟੋਲ ਦੇ ਪਲਾਜ਼ਿਆਂ ਦੇ ਨਾਮ ਹਨ।

2007 ਵਿਚ ਸਥਾਪਤ ਕੀਤੇ ਗਏ ਟੋਲ ਦੀ ਮਿਆਦ ਵਧਾਉਣ ਲਈ ਟੋਲ ਕੰਪਨੀ ਨੇ ਸਰਕਾਰ ਤੋਂ ਅਪੀਲ ਕੀਤੀ ਸੀ ਜਿਸ ਨੂੰ ਨਹੀਂ ਮੰਨਿਆ ਗਿਆ ਹੈ। ਇਸ ਤਰ੍ਹਾਂ ਹੁਣ 105 ਕਿੱਲੋਮੀਟਰ ਸੜਕ ਟੋਲ ਮੁਕਤ ਹੋ ਜਾਵੇਗੀ। ਪੀ. ਡਬਲਿਊ. ਡੀ ਵਿਭਾਗ ਨੇ ਜਾਣਕਤਰੀ ਦਿੱਤੀ ਕਿ 15 ਫਰਵਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਟੋਲ ’ਤੇ ਪਹੁੰਚ ਕੇ ਇਨ੍ਹਾਂ ਦੇ ਬੰਦ ਕਰਨ ਦੀ ਜਾਣਕਾਰੀ ਦੇਣਗੇ। ਦਸਣਯੋਗ ਹੈ ਕਿ ਟੋਲ ਹਟਣ ਨਾਲ ਆਉਣ ਜਾਣ ਵਾਲੇ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...