ਅੰਮ੍ਰਿਤਪਾਲ ਸਿੰਘ ਦੇ ਹਰਿਆਣਾ ਤੋਂ ਬਾਅਦ ਉੱਤਰਾਖੰਡ ਭੱਜਣ ਨੂੰ ਲੈਕੇ ਹੁਣ ਪੰਜਾਬ ਪੁਲਿਸ ਦੇ ਨਾਲ-ਨਾਲ ਉਤਰਾਖੰਡ ਪੁਲਿਸ ਵੀ ਚੌਕਸ ਹੋ ਗਈ ਹੈ। ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਵਿਚੋਂ ਭੱਜਣ ‘ਚ ਸਫਲ ਹੋ ਗਿਆ ਹੈ। ਉਸ ਦੇ ਹਰਿਆਣਾ ਤੋਂ ਉਤਰਾਖੰਡ ਭੱਜਣ ਦਾ ਸ਼ੱਕ ਹੈ।
ਇਸ ਦੀ ਸੂਚਨਾ ਪੁਲਿਸ ਵਲੋਂ ਉਤਰਾਖੰਡ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਉਤਰਾਖੰਡ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਬਾਰੇ ਅਨਾਊਂਸਮੈਂਟ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੋ ਉਸ ਨੂੰ ਪਨਾਹ ਦੇਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਦੇਸ਼ ਦੇ ਮੋਸਟਵਾਂਟਿਡ ਅਪਰਾਧੀ ਹਨ, ਜੋ ਉਨ੍ਹਾਂ ਨੂੰ ਆਪਣੇ ਘਰ ਵਿਚ ਪਨਾਹ ਦਿੰਦਾ ਹੈ, ਉਸ ਵਿਰੁੱਧ ਐਨਐਸਏ ਤਹਿਤ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਅੰਮ੍ਰਿਤਪਾਲ ਦੇ ਪੋਸਟਰ ਵੀ ਜਾਰੀ ਕਰ ਦਿੱਤੇ ਗਏ ਹਨ। ਜੋ ਕੋਈ ਵੀ ਉਹਨਾਂ ਬਾਰੇ ਜਾਣਕਾਰੀ ਦੇਵੇਗਾ, ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ।