ਉੱਤਰੀ ਸਿੱਕਮ ਦੇ ਜੇਮਾ ‘ਚ ਸ਼ੁੱਕਰਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਕ ਸੜਕ ਹਾਦਸੇ ‘ਚ ਉੱਤਰੀ ਸਿੱਕਮ ਦੇ ਜੇਮਾ ‘ਚ ਫ਼ੌਜ ਦੇ 16 ਜਵਾਨ ਸ਼ਹੀਦ ਹੋ ਗਏ। ਟਰੱਕ ਤਿੰਨ ਵਾਹਨਾਂ ਦੇ ਕਾਫ਼ਲੇ ਦਾ ਹਿੱਸਾ ਸੀ, ਜੋ ਸਵੇਰੇ ਚਾਟੇਨ ਤੋਂ ਚੱਲਿਆ ਸੀ ਅਤੇ ਥੰਗੂ ਵੱਲ ਜਾ ਰਿਹਾ ਸੀ। ਫ਼ੌਜ ਅਨੁਸਾਰ, ਵਾਹਨ ਜੇਮਾ ‘ਚ ਇਕ ਖੜ੍ਹੀ ਢਲਾਨ ‘ਤੇ ਫਿਸਲ ਗਿਆ। ਫ਼ੌਜ ਨੇ ਕਿਹਾ, ”ਉੱਤਰੀ ਸਿੱਕਮ ਦੇ ਜੇਮਾ ‘ਚ 23 ਦਸੰਬਰ ਨੂੰ ਫ਼ੌਜ ਦੇ ਇਕ ਟਰੱਕ ਨਾਲ ਹੋਏ ਇਕ ਦੁਖ਼ਦ ਸੜਕ ਹਾਦਸੇ ‘ਚ ਭਾਰਤੀ ਫ਼ੌਜ ਦੇ 16 ਬਹਾਦਰਾਂ ਦੀ ਜਾਨ ਚੱਲੀ ਗਈ ਹੈ।”
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਵਾਨਾਂ ਦੀ ਮੌਤ ਨਾਲ ਉਨ੍ਹਾਂ ਨੂੰ ‘ਡੂੰਘਾ ਦੁਖ਼’ ਹੋਇਆ ਹੈ। ਉਨ੍ਹਾਂ ਕਿਹਾ,”ਰਾਸ਼ਟਰ ਉਨ੍ਹਾਂ ਦੀ ਸੇਵਾ ਅਤੇ ਵਚਨਬੱਧਤਾ ਲਈ ਬੇਹੱਦ ਧੰਨਵਾਦੀ ਹਾਂ। ਸੋਗ ਪੀੜਤ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ। ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ।”
ਦਸ ਦਈਏ ਕਿ ਇਸ ਹਾਦਸੇ ਦੇ ‘ਚ 16 ਜਵਾਨ ਸ਼ਹੀਦ ਹੋਏ ਹਨ। ਜਦੋਂ ਕਿ ਹਾਦਸੇ ਵਿੱਚ ਚਾਰ ਜਵਾਨ ਜ਼ਖ਼ਮੀ ਵੀ ਹੋਏ ਹਨ। ਭਾਰਤੀ ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ 23 ਦਸੰਬਰ, 2022 ਨੂੰ ਉੱਤਰੀ ਸਿੱਕਮ ਦੇ ਜੇਮਾ ਵਿੱਚ ਇੱਕ ਫੌਜੀ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਦਰਦਨਾਕ ਸੜਕ ਹਾਦਸੇ ਵਿੱਚ ਭਾਰਤੀ ਫ਼ੌਜ ਦੇ 16 ਜਵਾਨ ਸ਼ਹੀਦ ਹੋ ਗਏ ਹਨ। ਫ਼ੌਜ ਨੇ ਦੱਸਿਆ ਕਿ ਹਾਦਸਾਗ੍ਰਸਤ ਵਾਹਨ ਤਿੰਨ ਵਾਹਨਾਂ ਦੇ ਕਾਫਲੇ ਦਾ ਹਿੱਸਾ ਸੀ, ਜੋ ਸਵੇਰੇ ਚਟਾਨ ਤੋਂ ਥੰਗੂ ਵੱਲ ਵਧਿਆ ਸੀ। ਜੇਮਾ ਨੂੰ ਜਾਂਦੇ ਸਮੇਂ ਤੇਜ਼ ਮੋੜ ‘ਤੇ ਟਰੱਕ ਤਿਲਕ ਕੇ ਹੇਠਾਂ ਖੱਡ ‘ਚ ਜਾ ਡਿੱਗਿਆ। ਹਾਦਸੇ ਤੋਂ ਤੁਰੰਤ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਚਾਰ ਜ਼ਖਮੀ ਸੈਨਿਕਾਂ ਨੂੰ ਏਅਰਲਿਫਟ ਕੀਤਾ ਗਿਆ।
ਭਾਰਤੀ ਫੌਜ ਨੇ ਕਿਹਾ ਕਿ ਬਦਕਿਸਮਤੀ ਨਾਲ ਇਸ ਹਾਦਸੇ ਵਿੱਚ ਤਿੰਨ ਜੂਨੀਅਰ ਕਮਿਸ਼ਨਡ ਅਫਸਰ ਅਤੇ 13 ਜਵਾਨ ਸ਼ਹੀਦ ਹੋ ਗਏ। ਇਸ ਦੁੱਖ ਦੀ ਘੜੀ ਵਿੱਚ ਭਾਰਤੀ ਫ਼ੌਜ ਦੁਖੀ ਪਰਿਵਾਰਾਂ ਦੇ ਨਾਲ ਖੜੀ ਹੈ। ਉੱਤਰੀ ਸਿੱਕਮ ਬਹੁਤ ਖਤਰਨਾਕ ਇਲਾਕਾ ਹੈ। ਇਹ ਇਲਾਕਾ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਬਰਫ਼ ਨਾਲ ਢੱਕਿਆ ਹੋਇਆ ਹੈ।