ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਪੁਲਿਸ ਦੇ ਡੀ.ਐਸ.ਪੀ ਨਾਲ ਜੁੱੜੀ ਹੋਈ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਸੀਬੀਆਈ ਨੇ ਪੰਜਾਬ ਪੁਲਿਸ ਦੇ ਡੀ.ਐਸ.ਪੀ ਕੈਪਟਨ ਅਮਰੋਜ਼ ਸਿੰਘ ਅਤੇ ਉਸਦੇ ਰੀਡਰ ਨੂੰ 2021 ਸਾਲ ਦੇ ਰਿਸ਼ਵਤ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਖ਼ਬਰਾਂ ਇਹ ਵੀ ਹਨ ਕਿ, ਡੀਐਸਪੀ ਨੂੰ ਅਦਾਲਤ ਵਿਚ ਪੇਸ਼ ਕਰਕੇ, ਸੀਬੀਆਈ ਵਲੋਂ 2-3 ਦਿਨਾਂ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਬੀ.ਆਈ. ਟੀਮ ਨੇ ਪੰਜਾਬ ਪੁਲਿਸ ਦੇ ਡੀ.ਐਸ.ਪੀ. ਜ਼ੀਰਕਪੁਰ ‘ਚ ਵੀਰਵਾਰ ਨੂੰ 50 ਲੱਖ ਦੇ ਰਿਸ਼ਵਤ ਦੇ ਮਾਮਲੇ ‘ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁਹਾਲੀ ਪੁਲੀਸ ਦੇ ਡੀ.ਐਸ.ਪੀ. ਹੈੱਡਕੁਆਰਟਰ ਅਮਰੋਜ਼ ਸਿੰਘ ਆਪਣੇ ਰੀਡਰ ਵਜੋਂ ਹੈੱਡ ਕਾਂਸਟੇਬਲ ਅਮਨਦੀਪ, ਮਨੀਸ਼ ਗੌਤਮ ਅਤੇ ਪ੍ਰਦੀਪ ਆਦਿ ਸ਼ਾਮਲ ਸਨ। ਇਹ ਮਾਮਲਾ 2021 ਦਾ ਹੈ, ਜਿਸ ਵਿੱਚ ਇੱਕ ਕੇਸ ਨੂੰ ਰਫਾ ਦਫ਼ਾ ਕਰਨ ਲਈ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਸੀਬੀਆਈ ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਗ੍ਰਿਫ਼ਤਾਰ ਮੁਲਜ਼ਮਾਂ (Punjab Police DSP arrest) ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੀਬੀਆਈ ਨੇ ਰਿਸ਼ਵਤ ਮਾਮਲੇ ਵਿੱਚ ਡੀਐਸਪੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਅਦਾਲਤ ਨੇ ਸੀ.ਬੀ.ਆਈ. ਦਲੀਲ ਸੁਣਨ ਤੋਂ ਬਾਅਦ ਦੋਵਾਂ (ਡੀਐਸਪੀ ਅਤੇ ਕਾਂਸਟੇਬਲ ਅਮਨਦੀਪ) ਨੂੰ 2-3 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਜਦਕਿ ਪ੍ਰਾਈਵੇਟ ਵਿਅਕਤੀ ਪ੍ਰਦੀਪ ਅਤੇ ਗੌਤਮ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਗੌਰਤਲਬ ਹੈ ਕਿ ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਅਮਰੋਜ਼ ਸਿੰਘ ਦੀ ਤਾਇਨਾਤੀ ਜ਼ੀਰਕਪੁਰ ‘ਚ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸੀਬੀਆਈ ਨੇ 2 ਮੁਲਜ਼ਮਾਂ ਨੂੰ 10 ਲੱਖ ਰੁਪਏ ਦੀ ਰਕਮ ਨਾਲ ਫੜਿਆ ਸੀ। ਮਾਮਲੇ ਵਿੱਚ ਅੰਬਾਲਾ ਦੇ ਇੱਕ ਵਪਾਰੀ ਨੂੰ ਡੀਐਸਪੀ ਦੇ ਨਾਂ ’ਤੇ ਬਲੈਕਮੇਲ ਕਰਨ ਦੀ ਗੱਲ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਡੀ.ਐਸ.ਪੀ. ਸੀਬੀਆਈ ਨੇ ਆਵਾਜ਼ ਦੇ ਨਮੂਨੇ ਫੋਰੈਂਸਿਕ ਜਾਂਚ ਲਈ ਭੇਜੇ ਸਨ। ਆਵਾਜ਼ ਮੇਲ ਤੋਂ ਬਾਅਦ ਡੀਐਸਪੀ ਅਤੇ ਉਸ ਦੇ ਰੀਡਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਰੀਡਰ ਦੀ ਪਛਾਣ ਹੈੱਡ ਕਾਂਸਟੇਬਲ ਮਨਦੀਪ ਸਿੰਘ ਵਜੋਂ ਹੋਈ ਹੈ ਅਤੇ ਦੋ ਪ੍ਰਾਈਵੇਟ ਵਿਅਕਤੀਆਂ ਦੀ ਪਛਾਣ ਮਨੀਸ਼ ਗੌਤਮ ਅਤੇ ਪ੍ਰਦੀਪ ਵਜੋਂ ਹੋਈ ਹੈ।