ਲੋਕ ਸਭਾ ਹਲਕਾ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਅਤੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜਲੰਧਰ ਦੇ ਫਿਲੌਰ ਵਿਖੇ ਆਪਣੇ ਕੀਮਤੀ ਅਧਿਕਾਰ ਦੀ ਵਰਤੋ ਕਰਕੇ ਵੋਟ ਪਾਈ। ਵੋਟ ਪਾਉਣ ਤੋਂ ਪਹਿਲਾਂ ਉਹਨਾਂ ਵਲੋਂ ਜਲੰਧਰ ਦੇ ਗੁਰਦੁਆਰਾ ਸਾਹਿਬ ਅਤੇ ਮੰਦਰ ਵਿਖੇ ਨਤਮਸਤਕ ਹੋਕੇ ਪਾਰਟੀ ਦੀ ਜਿੱਤ ਦੀ ਅਰਦਾਸ ਕੀਤੀ ਗਈ। ਜਿਸ ਤੋਂ ਬਾਅਦ ਕਰਮਜੀਤ ਕੌਰ ਚੌਧਰੀ ਵੋਟ ਪਾਉਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਗੱਲ ਕਰਦਿਆਂ ਆਖਿਆ ਕਿ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਤੇ ਇਸ ਦਿਨ ਲਈ ਸਭ ਨੇ ਬਹੁਤ ਮਿਹਨਤ ਕੀਤੀ ਹੈ। ਜਲੰਧਰ ਵਾਸੀ ਅੱਜ ਆਪਣਾ ਫ਼ੈਸਲਾ ਦੇ ਦੇਣਗੇ। ਆਪਣੇ ਪਤੀ ਮਰਹੂਮ ਸੰਤੌਖ ਸਿੰਘ ਚੌਧਰੀ ਨੂੰ ਯਾਦ ਕਰਦਿਆਂ ਕਰਮਜੀਤ ਕੌਰ ਚੌਧਰੀ ਨੇ ਆਖਿਆ ਕਿ ਉਨ੍ਹਾਂ ਦੀ ਕਮੀ ਬੇਹੱਦ ਮਹਿਸੂਸ ਹੋ ਰਹੀ ਹੈ ਪਰ ਅਸੀਂ ਹੁਣ ਇਸ ਨੂੰ ਇਕ ਧਰਮ ਮਨ ਕੇ ਚੱਲ ਪਏ ਹਾਂ ਤੇ ਉਹ ਹਰ ਜਗ੍ਹਾ ਸਾਡੇ ਨਾਲ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਸਾਨੂੰ ਰਸਤਾ ਵੀ ਮਿਲੇਗਾ ਤੇ ਮੰਜ਼ਿਲ ਵੀ।
ਉਨ੍ਹਾਂ ਜਲੰਧਰ ਵਾਸੀਆਂ ਨੂੰ ਕਿਹਾ ਕਿ ਲੋਕ ਆਪਣੇ ਵਿਵੇਕ ਤੇ ਸਮਝ ਨਾਲ ਉਮੀਦਵਾਰ ਦੀ ਚੋਣ ਕਰਨ ਤੇ ਜਿਸ ਪਾਰਟੀ ਦੀ ਵਿਚਾਰ ਧਾਰਾ ਨਾਲ ਉਨ੍ਹਾਂ ਦੇ ਮਨ ਦਾ ਮੇਲ ਹੈ ਤੇ ਜਿਸ ਸਾਡੇ ਦੇਸ਼ ‘ਤੇ ਪੰਜਾਬ ਲਈ ਸਹੀ ਹੈ, ਉਸ ਨੂੰ ਵੋਟ ਪਾਉਣ। ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਇਸ ਦਿਨ ਲਈ ਬਹੁਤ ਅਣਧੱਕ ਮਿਹਨਤ ਕੀਤੀ ਹੈ ਤੇ ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੀ ਹੈ ਤੇ ਆਸ ਕਰਦੀ ਹਾਂ ਕਿ ਇਹ ਇਕਜੁੱਟਤਾ ਸਦਾ ਇਸੇ ਤਰ੍ਹਾਂ ਬਰਕਰਾਰ ਰਹੇ। ਜ਼ਿਕਰਯੋਗ ਹੈ ਕਿ ਐੱਮ. ਪੀ. ਸੰਤੌਖ ਸਿੰਘ ਚੌਧਰੀ ਦੀ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਦੇ ਚੱਲਦਿਆਂ ਜਲੰਧਰ ਤੋਂ ਐੱਸ. ਪੀ. ਦੀ ਸੀਟ ਖਾਲੀ ਹੋ ਗਈ ਸੀ। ਇਸ ਦੇ ਮੱਦੇਨਜ਼ਰ ਅੱਜ ਜਲੰਧਰ ਦੀਆਂ ਜ਼ਿਮਨੀ ਚੋਣਾਂ ਆਯੋਜਿਤ ਕੀਤੀ ਗਈ ਹੈ। ਜਿਸ ਦੇ ਨਤੀਜੇ 13 ਮਈ ਨੂੰ ਐਲਾਨੇ ਜਾਣਗੇ।