ਲੱਦਾਖ ਦੇ ਕਾਰਗਿਲ ਜ਼ਿਲੇ ਦੇ ਦਰਾਸ ਇਲਾਕੇ ‘ਚ ਸ਼ੁੱਕਰਵਾਰ ਨੂੰ ਇਕ ਕਬਾੜੀ ਦੀ ਦੁਕਾਨ ਦੇ ਅੰਦਰ ਇਕ ਸ਼ੱਕੀ ਵਸਤੂ ਦੇ ਫਟਣ ਨਾਲ ਜ਼ਬਰਦਸਤ ਧਮਾਕਾ ਹੋ ਗਿਆ। ਇਹ ਧਮਾਕਾ ਇਸ ਕਦਰ ਭਿਆਨਕ ਸੀ ਕਿ ਮਾਲੀ ਨੁਕਸਤਾਨ ਦੇ ਨਾਲ-ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 8-10 ਹੋਰ ਜ਼ਖਮੀ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਦਰਾਸ ਦੇ ਕਬਾੜੀ ਨਾਲਾ ਇਲਾਕੇ ਵਿੱਚ ਇੱਕ ਕਬਾੜੀ ਦੀ ਦੁਕਾਨ ਦੇ ਅੰਦਰ ਇੱਕ ਸ਼ੱਕੀ ਵਸਤੂ ਨਾਲ ਧਮਾਕਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ‘ਚ ਇਕ ਗੈਰ-ਸਥਾਨਕ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦਕਿ 8-10 ਹੋਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ‘ਚ ਗੁੱਸਾ ਹੈ। ਦਰਾਸ ‘ਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ‘ਤੇ ਧਮਾਕਾ ਹੋਇਆ ਹੈ, ਉਹ ਕਬਾੜੀ ਦੁਕਾਨ ਬਾਜ਼ਾਰ ਦੇ ਕੋਲ ਹੈ। ਇਸ ਨੂੰ ਦੂਰ ਰੱਖਿਆ ਜਾਵੇ। ਕਬਾੜ ਇਕੱਠਾ ਕਰਨ ਵਾਲੇ ਲੋਕ ਫੌਜ ਵਿਚ ਜਾਂਦੇ ਹਨ, ਪਤਾ ਨਹੀਂ ਕੀ ਲਿਆਉਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਬਾੜ ਦੀਆਂ ਦੁਕਾਨਾਂ ਨੂੰ ਸ਼ਹਿਰ ਤੋਂ ਦੂਰ ਰੱਖਣ ਦੀ ਗੱਲ ਕਹੀ ਗਈ ਸੀ। ਇਹ ਦੁਕਾਨ ਬਾਜ਼ਾਰ ਦੇ ਵਿਚਕਾਰ ਹੈ। ਇੱਥੇ ਸਰਜਰੀ ਲਈ ਕੋਈ ਡਾਕਟਰ ਨਹੀਂ ਹੈ ਜਿਸ ਨਾਲ ਘੱਟੋ-ਘੱਟ ਜ਼ਖਮੀਆਂ ਦਾ ਇਲਾਜ ਹੋ ਸਕੇ, ਪਰ ਇਸ ਸਬੰਧੀ ਵੀ ਕੋਈ ਸਹੂਲਤ ਨਹੀਂ ਹੈ।