December 5, 2023
India

ਕੇਦਾਰਨਾਥ ਮੰਦਰ ‘ਚ ਮੋਬਾਈਲ ਬੈਨ: ਮਹਿਲਾ ਬਲਾਗਰ ਦੀ ਪ੍ਰਪੋਜ਼ ਵਾਲੀ ਵੀਡੀਓ ਤੋਂ ਬਾਅਦ ਲਿਆ ਗਿਆ ਅਹਿਮ ਫੈਸਲਾ

ਕੇਦਾਰਨਾਥ ਮੰਦਿਰ ‘ਚ ਮੋਬਾਈਲ ਫ਼ੋਨ ਲੈਕੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸ਼ਰਧਾਲੂ ਹੁਣ ਮੰਦਰ ਦੇ ਪਰਿਸਰ ‘ਚ ਤਸਵੀਰਾਂ ਜਾਂ ਵੀਡੀਓਜ਼ ਨਹੀਂ ਬਣਾ ਸਕਣਗੇ। ਇਹ ਫੈਸਲਾ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (ਬੀਕੇਟੀਸੀ) ਨੇ ਲਿਆ ਹੈ। ਦਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਮਹਿਲਾ ਬਲਾਗਰ ਨੇ ਮੰਦਰ ਦੇ ਸਾਹਮਣੇ ਆਪਣੇ ਬੁਆਏਫ੍ਰੈਂਡ ਨੂੰ ਪ੍ਰਪੋਜ਼ ਕੀਤਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੰਦਰ ਪ੍ਰਸ਼ਾਸਨ ਨੇ ਆਪਣੀ ਨਾਰਾਜ਼ਗੀ ਜਤਾਈ ਸੀ। ਇਸ ਸਬੰਧੀ ਮੰਦਰ ਕਮੇਟੀ ਨੇ ਇਹ ਫੈਸਲਾ ਲਿਆ ਹੈ। ਸ਼ਰਧਾਲੂਆਂ ਨੂੰ ਵੀ ਸਲੀਕੇ ਵਾਲੇ ਕੱਪੜੇ ਪਾ ਕੇ ਮੰਦਰ ਆਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਮੰਦਰ ਦੇ ਪਰਿਸਰ ਵਿੱਚ ਟੈਂਟ ਜਾਂ ਡੇਰੇ ਨਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਾਲ ਹੀ ’ਚ ਕਈ ਵਿਵਾਦਿਤ ਵੀਡੀਓਜ਼ ਕਾਰਨ ਚਰਚਾ ’ਚ ਰਹੇ ਕੇਦਾਰਨਾਥ ਮੰਦਰ ਵਿਚ ਮੋਬਾਇਲ ਫ਼ੋਨ ਨਾਲ ਦਾਖ਼ਲ ਹੋਣ, ਫੋਟੋ ਖਿੱਚਣ ਅਤੇ ਵੀਡੀਓ ਬਣਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੰਦਰ ਪਰਿਸਰ ‘ਚ ਵੱਖ-ਵੱਖ ਥਾਵਾਂ ‘ਤੇ ਬੋਰਡ ਲਗਾਏ ਗਏ ਹਨ, ਜਿਨ੍ਹਾਂ ‘ਤੇ ਲਿਖਿਆ ਹੈ ਕਿ ਮੋਬਾਇਲ ਫੋਨ ਲੈ ਕੇ ਮੰਦਰ ਪਰਿਸਰ ‘ਚ ਨਾ ਵੜੋ। ਇੱਥੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਤੁਸੀਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋ। ਹਾਲ ਹੀ ‘ਚ ਮੰਦਰ ਦੇ ਪਾਵਨ ਅਸਥਾਨ ‘ਤੇ ਜਾਣ ਤੋਂ ਪਹਿਲਾਂ ਹੀ ਸ਼ਰਧਾਲੂਆਂ ਦੇ ਮੋਬਾਇਲ ਫੋਨ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਹੁਣ ਪੂਰੇ ਮੰਦਰ ਦੇ ਪਰਿਸਰ ‘ਚ ਹੀ ਮੋਬਾਇਲਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬੀਕੇਟੀਸੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਕਿਹਾ ਕਿ ਇਹ ਇੱਕ ਧਾਰਮਿਕ ਸਥਾਨ ਹੈ, ਜਿੱਥੇ ਲੋਕ ਬੜੀ ਸ਼ਰਧਾ ਨਾਲ ਆਉਂਦੇ ਹਨ। ਭਗਤਾਂ ਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਦਰੀਨਾਥ ਧਾਮ ਤੋਂ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ ਪਰ ਅਜਿਹੇ ਬੋਰਡ ਉਥੇ ਵੀ ਲਗਾਏ ਜਾਣਗੇ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X