ਕੈਬਨਿਟ ਮੰਤਰੀ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਸ਼ਰਧਾਲੂਆਂ ਲਈ ਆਈ ਅਹਿਮ ਖ਼ਬਰ

ਹੁਸ਼ਿਆਰਪੁਰ-ਦਿੱਲੀ ਪੈਸੰਜਰ ਟਰੇਨ ਨੂੰ ਮਥੁਰਾ-ਵਰਿੰਦਾਵਨ ਤੱਕ ਵਧਾਏ ਜਾਣ ਦੀ ਸੰਭਾਵਨਾ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅਧਿਕਾਰੀਆਂ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ।  ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਦੋਆਬਾ ਖੇਤਰ ਦੇ ਲੋਕਾਂ ਦੀ ਲਗਾਤਾਰ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਰੇਲਵੇ ਮੰਤਰੀ ਕੋਲ ਉਠਾਇਆ ਹੈ।  ਪੰਜਾਬ ਦੇ ਮਾਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੋਆਬਾ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਧਿਆਨ ‘ਚ ਰੱਖਦਿਆਂ ਹੁਸ਼ਿਆਰਪੁਰ-ਦਿੱਲੀ ਯਾਤਰੀ ਰੇਲ ਨੂੰ ਮਥੁਰਾ-ਵਰਿੰਦਾਵਨ ਤੱਕ ਚਲਾਉਣ ਲਈ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖਿਆ ਸੀ।

ਜਵਾਬੀ ਪੱਤਰ ‘ਚ ਕੇਂਦਰੀ ਰੇਲ ਮੰਤਰੀ ਨੇ ਜਿੰਪਾ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਉਕਤ ਮੰਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਬੰਧਤ ਡਾਇਰੈਕਟੋਰੇਟ ਨੂੰ ਕਹਿ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਿੰਪਾ ਨੇ ਮੰਗ ਕੀਤੀ ਸੀ ਕਿ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੋਆਬਾ ਦਾ ਅਹਿਮ ਰੇਲਵੇ ਸਟੇਸ਼ਨ ਹੈ। ਬਹੁਤ ਸਾਰੇ ਸ਼ਰਧਾਲੂ ਹੁਸ਼ਿਆਰਪੁਰ ਰਾਹੀਂ ਮਾਤਾ ਚਿੰਤਪੁਰਨੀ ਜੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ ਜੀ, ਮਾਤਾ ਚਾਮੁੰਡਾ ਦੇਵੀ ਜੀ, ਮਾਤਾ ਬਗੁਲਾਮੁਖੀ ਜੀ ਅਤੇ ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਜਾਂਦੇ ਹਨ।

ਉੱਤਰੀ ਭਾਰਤ ਦੇ ਮਸ਼ਹੂਰ ਸੈਲਾਨੀ ਸ਼ਹਿਰ ਧਰਮਸ਼ਾਲਾ ਤੇ ਮਕਲੋਡਗੰਜ ਦੀ ਯਾਤਰਾ ਲਈ ਵੀ ਹੁਸ਼ਿਆਰਪੁਰ ਰਾਹੀਂ ਹੀ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮਥੁਰਾ-ਵਰਿੰਦਾਵਨ ਜਾਣ ਲਈ ਹੁਸ਼ਿਆਰਪੁਰ ਅਤੇ ਦੋਆਬਾ ਖੇਤਰ ਦੇ ਤੀਰਥ ਯਾਤਰੀਆਂ ਨੂੰ ਨਵੀਂ ਦਿੱਲੀ ਪਹੁੰਚਣ ਤੋਂ ਬਾਅਦ ਅੱਗੇ ਹੋਰ ਸਾਧਨਾਂ ‘ਚ ਸਵਾਰ ਹੋਣਾ ਪੈਂਦਾ ਹੈ। ਜਿੰਪਾ ਨੇ ਮੰਗ ਕੀਤੀ ਸੀ ਕਿ ਤੀਰਥ ਯਾਤਰੀਆਂ ਦੀ ਮੁਸ਼ਕਲ ਨੂੰ ਧਿਆਨ ‘ਚ ਰੱਖਦਿਆਂ ਹੁਸ਼ਿਆਰਪੁਰ-ਦਿੱਲੀ ਪੈਸੰਜਰ ਟਰੇਨ ਨੂੰ ਮਥੁਰਾ-ਵਰਿੰਦਾਵਨ ਤੱਕ ਚਲਾਇਆ ਜਾਵੇ ਅਤੇ ਹੁਣ ਕੇਂਦਰੀ ਰੇਲ ਮੰਤਰੀ ਦੇ ਸਾਕਾਰਾਤਮਕ ਰਵੱਈਏ ਸਦਕਾ ਇਹ ਮੁੱਦਾ ਜਲਦ ਹੱਲ ਹੋਣ ਦੀ ਆਸ ਬੱਝ ਗਈ ਹੈ।   

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...