ਕ੍ਰਿਕਟਰ ਰਿਸ਼ਭ ਪੰਤ ਲਈ ਮਾੜੀ ਖ਼ਬਰ, IPL 2023 ’ਚੋਂ ਬਾਹਰ ਹੋਏ ਪੰਤ

ਦਸੰਬਰ 2022 ਵਿੱਚ ਇੱਕ ਸੜਕ ਹਾਦਸੇ ਦਾ ਸਾਹਮਣਾ ਕਰਨ ਤੋਂ ਬਾਅਦ, ਰਿਸ਼ਭ ਪੰਤ ਇਸ ਸਮੇਂ ਮੁੰਬਈ ਵਿੱਚ ਇਲਾਜ ਅਧੀਨ ਹੈ।  ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਪੰਤ ਦੇ ਆਉਣ ਵਾਲੇ ਛੇ ਮਹੀਨਿਆਂ ਲਈ ਖੇਡ ਤੋਂ ਬਾਹਰ ਰਹਿਣ ਦੀ ਉਮੀਦ ਹੈ। ਹੁਣ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ, ਜੋ ਕਥਿਤ ਤੌਰ ‘ਤੇ ਕ੍ਰਿਕਟ ਦੇ ਨਿਰਦੇਸ਼ਕ ਵਜੋਂ ਦਿੱਲੀ ਕੈਪੀਟਲਜ਼ ਦੀ ਫਰੈਂਚਾਇਜ਼ੀ ਵਿੱਚ ਸ਼ਾਮਲ ਹੋਏ ਹਨ, ਨੇ ਕਿਹਾ ਹੈ ਕਿ ਪੰਤ ਆਈਪੀਐਲ 2023 ਨਹੀਂ ਖੇਡ ਪਾਉਣਗੇ।  IPL 2023 ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਖ਼ਬਰ ਨਾਲ ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ ਲੱਗਾ ਹੈ।  ਇਥੇ ਦਸ ਦਈਏ ਕਿ ਪੰਤ ਦਿੱਲੀ ਕੈਪੀਟਲਜ਼ ਦੇ ਕਪਤਾਨ ਸਨ, ਹੁਣ ਉਨ੍ਹਾਂ ਦਾ ਬਾਹਰ ਹੋਣਾ ਫ੍ਰੈਂਚਾਇਜ਼ੀ ਲਈ ਬਹੁਤ ਵੱਡਾ ਨੁਕਸਾਨ ਹੈ। ਸੌਰਵ ਗਾਂਗੁਲੀ ਨੂੰ ਹਾਲ ਹੀ ਵਿੱਚ ਦਿੱਲੀ ਕੈਪੀਟਲਜ਼ ਦੇ ਕ੍ਰਿਕਟ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਪੰਤ ਹੁਣ IPL ਦੇ ਇਸ ਸੀਜ਼ਨ ‘ਚ ਨਹੀਂ ਖੇਡ ਸਕਣਗੇ।  ਸਪੋਰਟਸ ਟੂਡੇ ‘ਤੇ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, “ਰਿਸ਼ਭ ਪੰਤ ਆਈ.ਪੀ.ਐੱਲ. ਲਈ ਉਪਲਬਧ ਨਹੀਂ ਹੋਣਗੇ। ਟੀਮ ਲਈ ਇਹ ਆਈ. ਪੀ. ਐੱਲ. ਵੀ ਬਹੁਤ ਵਧੀਆ ਹੋਵੇਗਾ ਅਤੇ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ ਪਰ ਰਿਸ਼ਭ ਪੰਤ ਦੀ ਗੈਰ-ਮੌਜੂਦਗੀ ਦਾ ਟੀਮ ‘ਤੇ ਜ਼ਰੂਰ ਅਸਰ ਪਵੇਗਾ।

ਪੰਤ ਨੂੰ ਆਈ. ਪੀ. ਐੱਲ. 2021 ਦੇ ਦੌਰਾਨ ਦਿੱਲੀ ਦਾ ਕਪਤਾਨ ਐਲਾਨਿਆ ਗਿਆ ਸੀ। ਉਸ ਦੀ ਕਪਤਾਨੀ ‘ਚ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਤੇ ਉਹ ਪੁਆਇੰਟ ਟੇਬਲ ‘ਤੇ ਟਾਪ ‘ਤੇ ਰਹੇ ਸਨ। ਹਾਲਾਂਕਿ ਦਿੱਲੀ ਦੀ ਟੀਮ ਕੁਆਲੀਫਾਇਰ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਤੋਂ ਹਾਰ ਗਈ ਸੀ। ਦੱਸ ਦੇਈਏ ਕਿ ਪੰਤ ਦਾ 30 ਦਸੰਬਰ ਨੂੰ ਕਾਰ ਹਾਦਸਾ ਹੋਇਆ ਸੀ। ਕਾਰ ਡਿਵਾਈਡਰ ਨਾਲ ਟਕਰਾ ਕੇ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਗਈ। 

ਇਸ ਦੇ ਨਾਲ ਹੀ ਪੰਤ ਦੀ ਪਿੱਠ ‘ਤੇ ਸੱਟਾਂ ਲੱਗੀਆਂ ਸਨ, ਨਾਲ ਹੀ ਉਸ ਦੇ ਸੱਜੇ ਗੋਡੇ ਦਾ ਲਿਗਾਮੈਂਟ ਵੀ ਫਟ ਗਿਆ ਸੀ। ਫਿਲਹਾਲ ਉਸ ਦਾ ਮੁੰਬਈ ‘ਚ ਇਲਾਜ ਚੱਲ ਰਿਹਾ ਹੈ। ਇਹੀ ਕਾਰਨ ਹੈ ਕਿ ਪੰਤ ਹੁਣ ਆਈਪੀਐਲ ਦੇ ਆਉਣ ਵਾਲੇ ਸੀਜ਼ਨ ਤੋਂ ਬਾਹਰ ਹੈ। ਪੰਤ ਦੇ ਗੋਡੇ ਦੀ ਸਰਜਰੀ ਹੋ ਚੁੱਕੀ ਹੈ। ਹੁਣ ਉਸ ਨੂੰ ਠੀਕ ਹੋਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...