ਚੰਡੀਗੜ੍ਹ: ਖਾਲਿਸਤਾਨੀ ਪੱਖੀ ਸੋਚ ਰੱਖਣ ਵਾਲੇ ਰੰਜੀਵ ਕੁਮਾਰ ਵਾਸਨ ‘ਤੇ ਇੱਕ ਵਾਰ ਫਿਰ ਅਣਪਛਾਤੇ ਹਮਲਾਵਰਾਂ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਇਹ ਵਾਕਿਆ ਖਰੜ ਵਿਖੇ ਵਾਪਰਿਆ, ਜਿੱਥੇ ਉਹ ਇੱਕ ਆਪਣੀ ਕਾਰ ਰਾਹੀਂ ਸਫਰ ਕਰ ਰਹੇ ਸਨ |
ਰੰਜੀਵ ਕੁਮਾਰ ਹਾਲ ਹੀ ਵਿੱਚ ਕੈਨੇਡਾ ਤੋਂ ਇੱਕ ਵਪਾਰਕ ਦੌਰੇ ਤੋਂ ਵਾਪਸ ਆਏ ਸਨ। ਜਦ ਉਹ ਖਰੜ ਰੋਡ ‘ਤੇ ਆਪਣੀ ਕਾਰ ਚਲਾ ਰਹੇ ਸਨ, ਤਦ ਕੁਝ ਅਣਜਾਣਾ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਖ਼ੁਸ਼ਕਿਸਮਤੀ ਨਾਲ ਉਹ ਸੁਰੱਖਿਅਤ ਬਚ ਨਿਕਲਣ ਵਿੱਚ ਸਫਲ ਰਹੇ।
ਇਹ ਕੋਈ ਪਹਿਲਾ ਮੌਕਾ ਨਹੀਂ ਜਦ ਉਹ ਹਮਲੇ ਦਾ ਸ਼ਿਕਾਰ ਬਣੇ ਹੋਣ। ਰੰਜੀਵ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਵੀ ਉਹ ਉੱਤੇ ਇੰਝ ਦੇ ਹਮਲੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਾਵਜੂਦ ਕਈ ਅਰਜ਼ੀਆਂ ਦੇ, ਪੁਲਿਸ ਨੇ ਸ਼ਿਕਾਇਤ ਦਰਜ ਨਹੀਂ ਕੀਤੀ, ਬਲਕਿ ਪੁਲਿਸ ਵਲੋਂ ਇਹਨਾਂ ਨੂੰ ਹੀ ਧਮਕਾਇਆ ਗਿਆ ਸੀ ਜਿਸ ਕਰ ਰੰਜੀਵ ਹੁਣ ਪੁਲਿਸ ਪ੍ਰਸ਼ਾਸਨ ਤੇ ਆਪਣਾ ਯਕੀਨ ਗਵਾ ਚੁੱਕੇ ਹਨ |
ਗੌਰਤਲਬ ਹੈ ਕਿ ਰੰਜੀਵ ਆਪਣੇ RIGHT TO SPEECH ਦੇ ਹੱਕਾਂ ਦੀ ਵਰਤੋਂ ਕਰਦੇ ਹੋਏ ਅਕਸਰ ਖਾਲਿਸਤਾਨ ਦੇ ਪੱਖ ਅਤੇ ਸਰਕਾਰ ਦੀਆਂ ਘੱਟ ਗਿਣਤੀ ਦੇ ਖਿਲਾਫ ਸਰਕਾਰੀ ਗਤੀਵਿਧੀਆਂ ਦੇ ਖਿਲਾਫ ਬੋਲਦੇ ਰਹਿੰਦੇ ਹਨ | ਜਿਸ ਕਾਰਨ ਉਹ ਹਮੇਸ਼ਾ ਸਰਕਾਰ ਦੀਆਂ ਅੱਖਾਂ ਵਿਚ ਖ਼ਤਕਦੇ ਰਹੇ ਹਨ | ਓਹਨਾ ਵੱਲੋਂ ਕਾਫੀ ਸਾਰੀਆਂ ਸਿੱਖ ਓਰਗਾਨਿਜ਼ਾਤੀਓਂਸ ਦੇ ਸੋਫਟਵਾਰੇਸ ਅਤੇ ਵੈਬਸਾਈਟ ਬਣਾਈਆਂ ਅਤੇ ਹੁਣ ਵੀ ਲਗਾਤਾਰ ਸਿੱਖ ਓਰਗਾਨਿਜ਼ਾਤੀਓਂਸ ਨਾਲ ਮਿਲ ਕੇ ਖਾਲਿਸਤਾਨ ਰੈਫਰੈਂਡਮ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ ਜਿਸ ਤੋਂ ਬਾਅਦ ਓਹਨਾ ਤੇ ਜਾਨਲੇਵਾ ਹਮਲਾ ਹੋਣਾ ਸੁਭਾਵਕ ਸੀ |
ਸਥਾਨਕ ਲੋਕਾਂ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਚਿੰਤਾ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨਸਾਫ਼ ਹੋਣਾ ਚਾਹੀਦਾ ਹੈ। ਅਦਾਰਾ ਦ ਪੰਜਾਬ ਟਾਲਕਸ ਵੀ ਰੰਜੀਵ ਕੁਮਾਰ ਵਾਸਨ ਤੇ ਹੋਏ ਇਸ ਹਮਲੇ ਦੀ ਸਖਤ ਸ਼ਬਦ ਵਿਚ ਨਿੰਦਾ ਕਰਦਾ ਹੈ |