ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਦਰਅਸਲ, ਗੁਰਦੁਆਰਾ ਸਾਹਿਬ ਦੇ ਕਪਾਟ ਇਸ ਸਾਲ 20 ਜਾਂ 22 ਮਈ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਜਾਣਗੇ। ਇਥੇ ਦਸ ਦਈਏ ਕਿ ਹੇਮਕੁੰਟ ਸਾਹਿਬ ਪ੍ਰਬੰਧਨ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਮੁਤਾਬਕ ਹੇਮਕੁੰਟ ਸਾਹਿਬ ਦੇ ਕਪਾਟ 20 ਮਈ ਨੂੰ ਖੁੱਲਣਗੇ ਜਦਕਿ ਹੇਮਕੁੰਟ ਸਾਹਿਬ ਦੀ ਅਧਿਕਾਰਿਤ ਵੈਬਸਾਈਟ ‘ਤੇ ਤਰੀਕ 22 ਮਈ ਦੱਸੀ ਜਾ ਰਹੀ ਹੈ। ਪਰ ਇਸ ਤੋਂ ਇੰਨਾਂ ਕੁ ਤਾਂ ਸਾਫ਼ ਹੋ ਗਿਆ ਹੈ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 20-22 ਮਈ ਵਿਚ ਖੁੱਲ੍ਹ ਜਾਣਗੇ।
ਦਸਣਯੋਗ ਹੈ ਕਿ ਹੇਮਕੁੰਟ ਸਾਹਿਬ ਦੇ ਯਾਤਰਾ ਮਾਰਗਾਂ ’ਚ ਬਹੁਤ ਜ਼ਿਆਦਾ ਬਰਫ਼ ਜੰਮੀ ਹੋਈ ਹੈ ਜਿਸ ਨੂੰ ਹਟਾਉਣ ਦਾ ਕੰਮ ਭਾਰਤੀ ਫੌਜ ਦੇ ਜਵਾਨ 20 ਅਪ੍ਰੈਲ ਤੋਂ ਸ਼ੁਰੂ ਕਰਣਗੇ। ਜਿਸ ਤੋਂ ਬਾਅਦ 20 ਜਾਂ 22 ਮਈ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹ ਦਿੱਤੇ ਜਾਣਗੇ।