ਗੁਰਦਾਸਪੁਰ ਦੇ ਪਿੰਡ ਭੰਬਲੀ ਵਿਖੇ ਉਸ ਵੇਲੇ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਇਸੇ ਪਿੰਡ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਏ.ਐਸ.ਆਈ. ਦੇ ਵਲੋਂ ਆਪਣੀ ਪਤਨੀ ਬਲਜੀਤ ਕੌਰ, ਪੁੱਤਰ ਬਲਪ੍ਰੀਤ ਸਿੰਘ ਅਤੇ ਆਪਣੇ ਪਾਲਤੂ ਕੁੱਤੇ ਨੂੰ ਆਪਣੇ ਸਰਕਾਰੀ ਅਸਲੇ ਟਰਬਾਈਨ ਨਾਲ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖੁੱਦ ਮੌਕੇ ਫਰਾਰ ਹੋ ਗਿਆ। ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਰਿਹਾ ਪਰ ਦੋਸ਼ੀ ਏ.ਐਸ.ਆਈ. ਭੁਪਿੰਦਰ ਸਿੰਘ ਆਪਣੇ ਗਵਾਂਢ ਦੀ ਇਕ ਕੁੜੀ ਨੂੰ ਅਗਵਾ ਕਰਕੇ ਆਪਣੇ ਨਾਲ ਲੈਕੇ ਫਰਾਰ ਹੋ ਗਿਆ ਹੈ ਕਿਉਂਕਿ ਉਕਤ ਲੜਕੀ ਨੇ ਭੁਪਿੰਦਰ ਸਿੰਘ ਨੂੰ ਇਸ ਘਟਨਾ ਨੂੰ ਅੰਜਾਮ ਦਿੰਦੇ ਹੋਏ ਆਪਣੀ ਅੱਖੀਂ ਦੇਖ ਲਿਆ ਸੀ ਅਤੇ ਘਟਨਾਂ ਮੌਕੇ ਰੌਲਾ ਵੀ ਪਾਇਆ ਸੀ।
ਓਥੇ ਹੀ ਮੌਕੇ ’ਤੇ ਤਫਤੀਸ਼ ਕਰਨ ਪਹੁੰਚੇ ਐਸ.ਐਸ.ਪੀ. ਗੁਰਦਾਸਪੁਰ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਪਾਇਆ ਪਰ ਅਸੀ ਜਾਂਚ ਕਰ ਰਹੇ ਹਾਂ। ਉਸਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ।
Leave feedback about this