ਦਿਨ-ਦਿਹਾੜੇ ਕਤਲ ਕੀਤੇ ਗਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋਸ਼ੀ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਕ ਨਿੱਜੀ ਚੈੱਨਲ ਨੂੰ ਲਾਈਵ ਇੰਟਰਵਿਊ ਦਿੱਤਾ ਜਿਸ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਭੱਖ ਗਿਆ ਹੈ। ਵਿਰੋਧੀਆਂ ਵਲੋਂ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਜੇਲ੍ਹ ‘ਚ ਬੈਠਕੇ ਕਿੰਝ ਇਕ ਅਪਰਾਧੀ ਨਿਊਜ਼ ਚੈੱਨਲ ਨੂੰ ਇੰਟਰਵਿਊ ਦੇ ਸਕਦਾ ਹੈ। ਇਸ ਨੂੰ ਲੈਕੇ ਲਗਾਤਾਰ ਮਾਨ ਸਰਕਾਰ ਵੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਸਕੱਤਰ ਨੇ ਮਾਮਲੇ ਦੀ ਜਾਂਚ ਦਾ ਹੁਕਮ ਜਾਰੀ ਕਰ ਦਿੱਤਾ। ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਇਸ ਮਾਮਲੇ ‘ਚ ਡੀ. ਜੀ. ਪੀ. ਪੰਜਾਬ ਨੂੰ ਪੂਰੀ ਜਾਂਚ ਕਰਕੇ ਦੋ ਦਿਨ੍ਹਾਂ ਦੇ ਅੰਦਰ-ਅੰਦਰ ਰਿਪੋਰਟ ਦੇਣ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਇਸੇ ਕਰਕੇ ਮੁੱਖ ਸਕੱਤਰ ਵਲੋਂ ਡੀ. ਜੀ. ਪੀ. ਨੂੰ ਭੇਜੀਆਂ ਜਾਂਚ ਹਦਾਇਤਾਂ ‘ਚ ਇਹ ਪਤਾ ਲਾਉਣ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਬਿਸ਼ਨੋਈ ਦੀ ਉਕਤ ਇੰਟਰਵਿਊ ਕਿੱਥੇ ਅਤੇ ਕਿਸ ਜੇਲ੍ਹ ‘ਚ ਹੋਈ ਹੈ। ਇਹ ਵੀ ਪਤਾ ਲਗਾਉਣ ਲਈ ਕਿਹਾ ਗਿਆ ਹੈ ਕਿ ਜੇਲ੍ਹ ‘ਚ ਬੰਦ ਬਿਸ਼ਨੋਈ ਮੀਡੀਆ ਨਾਲ ਫ਼ੋਨ ਜਰਿਏ ਕਿਵੇਂ ਸੰਪਰਕ ‘ਚ ਆਇਆ ਹੈ।
ਦੱਸਣਯੋਗ ਹੈ ਕਿ ਟੀ.ਵੀ. ’ਤੇ ਇੰਟਰਵਿਊ ਚੱਲਣ ਤੋਂ ਬਾਅਦ ਬਠਿੰਡਾ ਜੇਲ੍ਹ, ਜਿੱਥੇ ਗੈਂਗਸਟਰ ਬਿਸ਼ਨੋਈ ਬੰਦ ਹੈ, ਦੇ ਜੇਲ੍ਹ ਸੁਪਰੀਡੈਂਟ ਐਨ.ਡੀ. ਨੇਗੀ ਨੇ ਸਪੱਸ਼ਟ ਰੂਪ ‘ਚ ਕਿਹਾ ਸੀ ਕਿ ਉਕਤ ਇੰਟਰਵਿਊ ਬਠਿੰਡਾ ਜੇਲ੍ਹ ਚੋਂ ਨਹੀਂ ਕੀਤਾ ਗਿਆ ਹੈ, ਕਿਉਂਕਿ ਬਠਿੰਡਾ ਜੇਲ੍ਹ ਪੂਰੀ ਤਰ੍ਹਾਂ ਜੈਮਰ ਅਧੀਨ ਹੈ, ਜਿੱਥੇ ਫ਼ੋਨ ਦਾ ਨੈੱਟਵਰਕ ਆ ਹੀ ਨਹੀਂ ਸਕਦਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਟੀ. ਵੀ. ਚੈਨਲ ’ਤੇ ਬਿਸ਼ਨੋਈ ਦੀ ਲਾਈਵ ਇੰਟਰਵਿਊ ਪ੍ਰਸਾਰਿਤ ਕੀਤੀ ਗਈ ਸੀ। ਇਸ ਮਗਰੋਂ ਜੇਲ੍ਹ ਵਿਭਾਗ ਤੁਰੰਤ ਹਰਕਤ ‘ਚ ਆ ਗਿਆ ਹੈ। ਹਾਲਾਂਕਿ, ਗੈਂਗਸਟਰ ਬਿਸ਼ਨੋਈ ਬਠਿੰਡਾ ਜੇਲ੍ਹ ਵਿਚ ਬੰਦ ਹੈ, ਜਿਸ ਦੇ ਜੇਲ੍ਹ ਸੁਪਰੀਡੈਂਟ ਐਨ.ਡੀ. ਨੇਗੀ ਨੇ ਸਪੱਸ਼ਟ ਰੂਪ ‘ਚ ਕਿਹਾ ਸੀ ਕਿ ਉਕਤ ਇੰਟਰਵਿਊ ਬਠਿੰਡਾ ਜੇਲ੍ਹ ਚੋਂ ਨਹੀਂ ਕੀਤਾ ਗਿਆ ਹੈ, ਕਿਉਂਕਿ ਬਠਿੰਡਾ ਜੇਲ੍ਹ ਪੂਰੀ ਤਰ੍ਹਾਂ ਜੈਮਰ ਅਧੀਨ ਹੈ, ਜਿੱਥੇ ਫ਼ੋਨ ਦਾ ਨੈੱਟਵਰਕ ਆ ਹੀ ਨਹੀਂ ਸਕਦਾ।