ਚਾਰਜਸ਼ੀਟ ‘ਚ ਵੱਡਾ ਖੁਲਾਸਾ: DRDO ਦਾ ਵਿਗਿਆਨੀ ਪਾਕਿਸਤਾਨ ਦੀ ‘ਖੂਬਸੂਰਤ ਜਾਸੂਸ’ ‘ਤੇ ਸੀ ਲੱਟੂ

DRDO ਦੇ ਵਿਗਿਆਨੀ ਪ੍ਰਦੀਪ ਕੁਰੂਲਕਰ ‘ਜ਼ਾਰਾ ਦਾਸਗੁਪਤਾ’ ਨਾਮ ਦੀ ਵਰਤੋਂ ਕਰਨ ਵਾਲੀ ਇੱਕ ਪਾਕਿਸਤਾਨੀ ਖੁਫੀਆ ਏਜੰਟ ਵੱਲ ਆਕਰਸ਼ਿਤ ਹੋਇਆ ਅਤੇ ਵਿਗਿਆਨੀ ਨੇ ਉਸ ਨਾਲ ਗੁਪਤ ਰੱਖਿਆ ਪ੍ਰੋਜੈਕਟਾਂ ਤੋਂ ਇਲਾਵਾ ਭਾਰਤੀ ਮਿਜ਼ਾਈਲ ਪ੍ਰਣਾਲੀਆਂ ਬਾਰੇ ਗੱਲ ਕੀਤੀ। ਇਹ ਦੋਸ਼ ਕੁਰੂਲਕਰ ਖ਼ਿਲਾਫ਼ ਦਾਇਰ ਚਾਰਜਸ਼ੀਟ ਵਿੱਚ ਹਨ। ਮਹਾਰਾਸ਼ਟਰ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੇ ਪਿਛਲੇ ਹਫ਼ਤੇ ਇੱਥੇ ਇੱਕ ਅਦਾਲਤ ਵਿੱਚ ਕੁਰੂਲਕਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਉਹ ਪੁਣੇ ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੀ ਇੱਕ ਪ੍ਰਯੋਗਸ਼ਾਲਾ ਦੇ ਡਾਇਰੈਕਟਰ ਸਨ। ਉਹਨਾਂ ਨੂੰ 3 ਮਈ ਨੂੰ ਆਫੀਸ਼ੀਅਲ ਸੀਕਰੇਟਸ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਉਹ ਨਿਆਂਇਕ ਹਿਰਾਸਤ ਵਿਚ ਹੈ।

ਪੁਲਿਸ ਦੀ ਚਾਰਜਸ਼ੀਟ ਦੇ ਅਨੁਸਾਰ, ਕੁਰੂਲਕਰ ਅਤੇ ‘ਜ਼ਾਰਾ ਦਾਸਗੁਪਤਾ’ ਵਟਸਐਪ ਰਾਹੀਂ ਸੰਪਰਕ ਵਿੱਚ ਰਹਿੰਦੇ ਸਨ ਅਤੇ ਨਾਲ ਹੀ ਆਡੀਓ ਅਤੇ ਵੀਡੀਓ ਕਾਲਾਂ ਰਾਹੀਂ ਗੱਲਬਾਤ ਕਰਦੇ ਸਨ। ਏਟੀਐਸ ਨੇ ਚਾਰਜਸ਼ੀਟ ਵਿੱਚ ਕਿਹਾ, ‘ਦਾਸਗੁਪਤਾ’ ਨੇ ਦਾਅਵਾ ਕੀਤਾ ਸੀ ਕਿ ਉਹ ਯੂਕੇ ਵਿੱਚ ਰਹਿੰਦੀ ਹੈ ਅਤੇ ਇੱਕ ਸਾਫਟਵੇਅਰ ਇੰਜੀਨੀਅਰ ਹੈ ਅਤੇ ਕੁਰੂਲਕਰ ਨੂੰ ਅਸ਼ਲੀਲ ਸੰਦੇਸ਼ ਅਤੇ ਵੀਡੀਓ ਭੇਜ ਕੇ ਉਸ ਨਾਲ ਦੋਸਤੀ ਕਰਦੀ ਸੀ। ਜਾਂਚ ਦੌਰਾਨ ਉਸ ਦਾ ਆਈਪੀ ਐਡਰੈੱਸ ਪਾਕਿਸਤਾਨ ਦਾ ਪਾਇਆ ਗਿਆ।

ਚਾਰਜਸ਼ੀਟ ਦੇ ਅਨੁਸਾਰ, ਪਾਕਿਸਤਾਨੀ ਏਜੰਟ ਨੇ ਬ੍ਰਹਮੋਸ ਲਾਂਚਰਾਂ, ਡਰੋਨਾਂ, ਯੂਸੀਵੀ, ਅਗਨੀ ਮਿਜ਼ਾਈਲ ਲਾਂਚਰਾਂ ਅਤੇ ਫੌਜੀ ਬ੍ਰਿਜਿੰਗ ਪ੍ਰਣਾਲੀਆਂ ਸਮੇਤ ਹੋਰਾਂ ਬਾਰੇ ਖੁਫੀਆ ਅਤੇ ਸੰਵੇਦਨਸ਼ੀਲ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਚਾਰਜਸ਼ੀਟ ਵਿੱਚ ਕਿਹਾ ਗਿਆ, “ਕੁਰੂਲਕਰ ਉਸ ਵੱਲ ਆਕਰਸ਼ਿਤ ਹੋਇਆ ਅਤੇ ਉਸਨੇ ਆਪਣੇ ਨਿੱਜੀ ਫੋਨ ਵਿੱਚ ਡੀਆਰਡੀਓ ਦੀ ਖੁਫੀਆ ਅਤੇ ਸੰਵੇਦਨਸ਼ੀਲ ਜਾਣਕਾਰੀ ਲੈ ਲਈ ਅਤੇ ਫਿਰ ਕਥਿਤ ਤੌਰ ‘ਤੇ ਜ਼ਾਰਾ ਨਾਲ ਸਾਂਝੀ ਕੀਤੀ।

ਏਟੀਐਸ ਮੁਤਾਬਕ ਦੋਵੇਂ ਜੂਨ 2022 ਤੋਂ ਦਸੰਬਰ 2022 ਤੱਕ ਸੰਪਰਕ ਵਿੱਚ ਸਨ। ਕੁਰੂਲਕਰ ਦੀਆਂ ਗਤੀਵਿਧੀਆਂ ਦੇ ਸ਼ੱਕੀ ਪਾਏ ਜਾਣ ਤੋਂ ਬਾਅਦ ਡੀਆਰਡੀਓ ਦੁਆਰਾ ਇੱਕ ਅੰਦਰੂਨੀ ਜਾਂਚ ਸ਼ੁਰੂ ਕਰਨ ਤੋਂ ਠੀਕ ਪਹਿਲਾਂ ਉਸਨੇ ਫਰਵਰੀ 2023 ਵਿੱਚ ਜ਼ਾਰਾ ਦੇ ਨੰਬਰ ਨੂੰ ਬਲੌਕ ਕਰ ਦਿੱਤਾ ਸੀ। ਫਿਰ ਉਸਨੂੰ ਇੱਕ ਅਣਜਾਣ ਭਾਰਤੀ ਨੰਬਰ ਤੋਂ ਵਟਸਐਪ ‘ਤੇ ਸੁਨੇਹਾ ਮਿਲਿਆ – “ਤੁਸੀਂ ਮੇਰਾ ਨੰਬਰ ਕਿਉਂ ਬਲੌਕ ਕੀਤਾ ਹੈ?” ਚਾਰਜਸ਼ੀਟ ਦੇ ਅਨੁਸਾਰ, ਗੱਲਬਾਤ ਦੇ ਰਿਕਾਰਡਾਂ ਤੋਂ ਪਤਾ ਚੱਲਦਾ ਹੈ ਕਿ ਕੁਰੂਲਕਰ ਨੇ ਆਪਣੇ ਨਿੱਜੀ ਅਤੇ ਅਧਿਕਾਰਤ ਸਮਾਂ-ਸਾਰਣੀ ਅਤੇ ਸਥਾਨਾਂ ਨੂੰ ਪਾਕਿਸਤਾਨੀ ਏਜੰਟ ਨਾਲ ਸਾਂਝਾ ਕੀਤਾ, ਇਹ ਜਾਣਨ ਦੇ ਬਾਵਜੂਦ ਕਿ ਉਸਨੇ ਕਿਸੇ ਨਾਲ ਅਜਿਹਾ ਨਹੀਂ ਕਰਨਾ ਸੀ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...