ਚੀਨ ਨੂੰ ਪਛਾੜ ਕੇ ਭਾਰਤ ਬਣਿਆ ਵਿਸ਼ਵ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼

ਵਿਸ਼ਵ ਜਨਸੰਖਿਆ ਤੋਂ ਜਾਰੀ ਹੋਏ ਅੰਕੜਿਆਂ ਅਨੁਸਾਰ ਭਾਰਤ ਨੇ ਆਬਾਦੀ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਤਾਜ਼ਾ ਜਾਰੀ ਅੰਕੜਿਆਂ ਦੇ ਮੁਤਾਬਕ 2022 ਦੇ ਅੰਤ ਤੱਕ ਭਾਰਤ ਦੀ ਆਬਾਦੀ 1.417 ਅਰਬ ਸੀ, ਜੋ ਚੀਨ ਦੀ 1.412 ਅਰਬ ਦੀ ਆਬਾਦੀ ਤੋਂ ਪੰਜ ਕਰੋੜ ਜ਼ਿਆਦਾ ਹੈ। ਵਿਸ਼ਵ ਆਬਾਦੀ ਸਮੀਖਿਆ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਦੀ ਆਬਾਦੀ ਵਿੱਚ ਵਾਧਾ ਹੌਲੀ ਹੋਇਆ ਹੈ ਅਤੇ ਇਹ ਸੰਖਿਆ ਘੱਟੋ-ਘੱਟ 2050 ਤੱਕ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਦੇ ਨਾਲ ਹੀ ਇਕ ਰਿਪੋਰਟ ਦੇ ਅਨੁਸਾਰ ਭਾਰਤ ਦੀ ਆਬਾਦੀ 1.428 ਬਿਲੀਅਨ ਹੋ ਗਈ ਹੈ। ਇਸ ਦੇ ਨਾਲ ਹੀ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਜਾਰੀ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਸਾਲ 2022 ਦੇ ਵਿੱਚ ਚੀਨ ਦੀ ਆਬਾਦੀ ਪਿਛਲੇ ਸਾਲ ਦੇ ਮੁਕਾਬਲੇ 8,50,000 ਘੱਟ ਹੋ ਗਈ ਹੈ। ਇਸ ਦਾ ਕਾਰਨ ਚੀਨ ਵਿੱਚ 1980 ਦੇ ਦਹਾਕੇ ਵਿੱਚ ਲਾਗੂ ਕੀਤੀ ਗਈ ਇੱਕ ਬੱਚਾ ਨੀਤੀ ਨੂੰ ਦੱਸਿਆ ਜਾ ਰਿਹਾ ਹੈ। ਭਾਵੇਂ ਚੀਨ ਨੇ 2021 ਵਿੱਚ ਇਸ ਨੀਤੀ ਨੂੰ ਵਾਪਸ ਲੈ ਲਿਆ ਹੈ, ਪਰ ਬੀਤੇ ਦਹਾਕਿਆਂ ਤੋਂ ਲਾਗੂ ਨੀਤੀ ਕਾਰਨ ਚੀਨ ਦੀ ਆਬਾਦੀ ਲਗਾਤਾਰ ਘਟਦੀ ਹੋਈ ਹੈ।

ਭਾਰਤ ਨੇ ਸਮੇਂ ਤੋਂ ਪਹਿਲਾਂ ਮੀਲ ਪੱਥਰ ਪ੍ਰਾਪਤ ਕੀਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਨੇ ਅੰਦਾਜ਼ਾ ਲਗਾਇਆ ਸੀ ਕਿ ਭਾਰਤ ਇਸ ਸਾਲ ਦੇ ਅੰਤ ਤੱਕ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਪਰ ਜੇ ਵਿਸ਼ਵ ਆਬਾਦੀ ਸਮੀਖਿਆ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਏ ਤਾਂ ਭਾਰਤ ਨੇ ਆਪਣੇ ਸਮੇਂ ਤੋਂ ਪਹਿਲਾਂ ਹੀ ਇਹ ਮੁਕਾਮ ਹਾਸਲ ਕਰ ਲਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਖੋਜ ਮੰਚ ਹੈ ਜਿਸ ਨੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਦੱਸਿਆ ਹੈ। ਮੈਕਰੋਟਰੈਂਡਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਦੀ ਆਬਾਦੀ 142.8 ਕਰੋੜ ਤੱਕ ਪਹੁੰਚ ਗਈ ਹੈ। ਪਿਛਲੀ ਵਾਰ ਜਨਗਣਨਾ ਸਾਲ 2011 ਵਿੱਚ ਕੀਤੀ ਗਈ ਸੀ।ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਆਬਾਦੀ ਦੇ ਸਬੰਧ ਵਿੱਚ ਹਾਲ ਹੀ ਵਿੱਚ ਕੋਈ ਤਾਜ਼ਾ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ। ਭਾਰਤ ਵਿੱਚ ਆਖਰੀ ਜਨਗਣਨਾ ਸਾਲ 2011 ਵਿੱਚ ਹੋਈ ਸੀ। ਭਾਰਤ ਵੱਲੋਂ ਇੱਕ ਦਹਾਕੇ ਦੇ ਵਿੱਚ ਇੱਕ ਵਾਰ ਆਪਣੀ ਆਬਾਦੀ ਦੇ ਅੰਕੜੇ ਜਾਰੀ ਕੀਤੇ ਜਾਂਦੇ ਹਨ। ਇਸ ਮੁਤਾਬਕ ਭਾਰਤ ਨੇ ਸਾਲ 2021 ‘ਚ ਹੀ ਨਵਾਂ ਡਾਟਾ ਜਾਰੀ ਕਰਨਾ ਸੀ ਪਰ ਕੋਵਿਡ ਸੰਕਟ ਕਾਰਨ ਇਸ ਨੂੰ ਟਾਲ ਦਿੱਤਾ ਗਿਆ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਭਾਰਤ ਅਗਲੀ ਜਨਗਣਨਾ ਕਦੋਂ ਕਰਨ ਜਾ ਰਿਹਾ ਹੈ।

2050 ਤੱਕ 8 ਦੇਸ਼ਾਂ ਦੀ ਆਬਾਦੀ ਵਿੱਚ ਵਾਧਾ ਹੋਵੇਗਾ।ਇਨ੍ਹਾਂ ਅੰਕੜਿਆਂ ਤੋਂ ਸਾਫ ਹੁੰਦਾ ਹੈ ਕਿ ਚੀਨ ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ, ਜਦਕਿ ਭਾਰਤ ਦੀ ਆਬਾਦੀ ਦਾ ਵੱਡਾ ਹਿੱਸਾ ਨੌਜਵਾਨ ਹਨ। ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ 2022 ਅਤੇ 2050 ਦੇ ਵਿਚਕਾਰ ਵਿਸ਼ਵ ਦੀ ਆਬਾਦੀ ਵਿੱਚ ਅਨੁਮਾਨਿਤ ਵਾਧੇ ਦਾ ਅੱਧੇ ਤੋਂ ਵੱਧ ਸਿਰਫ 8 ਦੇਸ਼ਾਂ ਵਿੱਚ ਦੇਖਿਆ ਜਾਵੇਗਾ। ਕਾਂਗੋ, ਮਿਸਰ, ਇਥੋਪੀਆ, ਭਾਰਤ, ਨਾਈਜੀਰੀਆ, ਪਾਕਿਸਤਾਨ, ਫਿਲੀਪੀਨਜ਼ ਅਤੇ ਤਨਜ਼ਾਨੀਆ ਅਜਿਹੇ ਦੇਸ਼ ਹਨ ਜਿਨ੍ਹਾਂ ਦੀ ਆਬਾਦੀ ਵਿੱਚ ਵਾਧਾ ਹੋਵੇਗਾ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...