December 2, 2023
Punjab

ਜਲੰਧਰ-ਲੁਧਿਆਣਾ ਰੇਲਵੇ ਲਾਈਨ ‘ਤੇ ਡਿੱਗਿਆ ਦਰੱਖਤ, ਡੇਢ ਘੰਟਾ ਆਵਾਜਾਈ ਰਹੀ ਪ੍ਰਭਾਵਿਤ, ਯਾਤਰੀ ਪਰੇਸ਼ਾਨ

ਤੜਕੇ ਤੇਜ਼ ਹਵਾਵਾਂ ਦੇ ਨਾਲ ਪਏ ਭਾਰੀ ਮੀਂਹ ਨੇ ਸਭ ਕੁਝ ਜਲ-ਥਲ ਕਰ ਦਿੱਤਾ, ਜਦਕਿ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ। ਜਲੰਧਰ-ਲੁਧਿਆਣਾ ਰੇਲਵੇ ਟ੍ਰੈਕ ‘ਤੇ ਗੋਰਾਇਆ ਨੇੜੇ ਟਰੈਕ ਦੇ ਵਿਚਕਾਰ ਇੱਕ ਭਾਰੀ ਦਰੱਖਤ ਡਿੱਗ ਗਿਆ। ਜਿਸ ਕਾਰਨ ਟਰੈਕ ਜਾਮ ਹੋ ਗਿਆ। ਇਸ ਦੇ ਨਾਲ ਹੀ ਰੇਲਵੇ ਨੂੰ ਐਮਰਜੈਂਸੀ ‘ਚ ਟ੍ਰੈਕ ‘ਤੇ ਰੇਲ ਆਵਾਜਾਈ ਨੂੰ ਰੋਕਣਾ ਪਿਆ। ਕਰੀਬ ਡੇਢ ਘੰਟੇ ਤੱਕ ਰੇਲਵੇ ਟਰੈਕ ਜਾਮ ਰਿਹਾ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਦੇ ਨਾਲ ਤੇਜ਼ ਮੀਂਹ ‘ਚ ਰੇਲਵੇ ਟ੍ਰੈਕ ‘ਤੇ ਦਰੱਖਤ ਡਿੱਗਣ ਸਮੇਂ ਲਾਈਨ ‘ਤੇ ਕੋਈ ਟਰੇਨ ਨਹੀਂ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਰਖਤ ਚੱਲਦੀ ਟਰੇਨ ‘ਤੇ ਡਿੱਗ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਟਰੈਕ ‘ਤੇ ਦਰੱਖਤ ਡਿੱਗਣ ਦੀ ਸੂਚਨਾ ਮਿਲਦੇ ਹੀ ਰੇਲਵੇ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਟੀਮ ਨੇ ਪਿੱਛੇ ਤੋਂ ਬਿਜਲੀ ਸਪਲਾਈ ਬੰਦ ਕਰਵਾ ਕੇ ਤੁਰੰਤ ਦਰੱਖਤ ਨੂੰ ਕੱਟ ਕੇ ਟ੍ਰੈਕ ਤੋਂ ਹਟਾ ਕੇ ਆਵਾਜਾਈ ਚਾਲੂ ਕਰਵਾਈ।

ਜਲੰਧਰ-ਲੁਧਿਆਣਾ ਰੇਲਵੇ ਟ੍ਰੈਕ ‘ਤੇ ਦਰੱਖਤ ਡਿੱਗਣ ਕਾਰਨ ਅੰਮ੍ਰਿਤਸਰ ਅਤੇ ਜੰਮੂ ਜਾਣ ਵਾਲੀਆਂ ਕਈ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਜਲੰਧਰ-ਦਿੱਲੀ ਸੁਪਰਫਾਸਟ ਟਰੇਨ ਨੰਬਰ 2460 ਸਵੇਰੇ 8:20 ‘ਤੇ ਡਾਊਨ ਟ੍ਰੈਕ ‘ਤੇ ਸੀ, ਜਦੋਂ ਇਹ ਹਾਦਸਾ ਵਾਪਰਿਆ। ਪਰ ਉਸਨੂੰ ਤੁਰੰਤ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਟਰੇਨ ਗੋਰਾਇਆ ਵਿਖੇ ਟ੍ਰੈਕ ‘ਤੇ ਖੜ੍ਹੀ ਰਹੀ ਅਤੇ ਦਰੱਖਤ ਨੂੰ ਚੁੱਕਣ ਤੋਂ ਬਾਅਦ ਟ੍ਰੈਕ ਖਾਲ੍ਹੀ ਤੋਂ ਬਾਅਦ ਟ੍ਰੇਨ 9:13 ‘ਤੇ ਰਵਾਨਾ ਹੋਈ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X