ਜ਼ੀਰਾ ਸ਼ਰਾਬ ਫੈਕਟਰੀ ਦੇ ਬਾਹਰ ਪੰਜ ਮਹੀਨੇ ਤੋਂ ਚੱਲ ਰਹੇ ਧਰਨੇ ਤੋਂ ਬਾਅਦ ਹੁਣ ਫੈਕਟਰੀ ਮਾਲਕਾਂ ਵਲੋਂ ਇੱਕ ਵਿਸ਼ੇਸ਼ ਪੱਸ ਕਾਨਫਰੰਸ ਕਰ ਕੇ ਆਪਣਾ ਪੱਖ ਰਖਿਆ ਗਿਆ ਹੈ ਜਿਸ ਵਿੱਚ ਫੈਕਟਰੀ ਦੇ ਸੀ.ਏ.ਓ. ਪਵਨ ਬਾਸਲ ਨੇ ਕਿਹਾ ਕਿ ‘ਪੰਜ ਮਹਿਨੇ ਪਹਿਲਾਂ ਪਿੰਡ ਮਹਿਆ ਵਾਲਾ ਵਿਖੇ ਗੁਰਦੁਆਰਾ ਸਾਹਿਬ ਵਿਚ ਜਦੋਂ ਪਾਣੀ ਦਾ ਬੋਰ ਕੀਤਾ ਜਾ ਰਿਹਾ ਸੀ ਤਾਂ ਬੋਰ ਵਿੱਚੋਂ ਗੰਦਾ ਪਾਣੀ ਨਿਕਲਿਆ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਇਸ ਦਾ ਕਾਰਨ ਸ਼ਰਾਬ ਫੈਕਟਰੀ ਨੂੰ ਦੱਸ ਕੇ ਇਸ ਦੇ ਬਾਹਰ ਧਰਨਾ ਲਾ ਦਿੱਤਾ।’
ਉਹਨਾਂ ਇਸ ਦੌਰਾਨ ਕਿਹਾ, ਚਾਰ ਦਿਨ ਬਾਅਦ ਉਸ ਬੋਰ ਤੋਂ ਪਾਣੀ ਵੀ ਸਾਫ਼ ਨਿਕਲਨ ਲੱਗ ਪਿਆ ਸੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਉਸ ਪਾਣੀ ਨੂੰ ਸਾਫ ਦੱਸਿਆ ਸੀ ਅਤੇ ਪੀ ਕੇ ਵੀਂ ਦਿਖਾਇਆ ਸੀ। ਉਹਨਾ ਦੱਸਿਆ ਕੀ ਫੈਕਟਰੀ ਦਾ ਕੋਈ ਵੀ ਪਾਣੀ ਜ਼ਮੀਨ ਵਿਚ ਨਹੀਂ ਪਾਇਆ ਜਾਂਦਾ ਕਿਉਂਕਿ ਫੈਕਟਰੀ ਦੇ ਅੰਦਰ ਆਪਣਾ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਹੋਇਆ ਹੈ ਜਿਸ ਵਿੱਚ ਸਾਫ ਕੀਤਾ ਹੋਇਆ ਕਿ ਪਾਣੀ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।
ਇਸ ਦੌਰਾਨ ਉਹਨਾਂ ਕਿਹਾ, ਸਰਕਾਰ ਨੂੰ ਫੈਕਟਰੀ ਵਲੋਂ ਰੋਜ਼ਾਨਾ 1 ਕਰੋੜ ਰੁਪਏ ਟੈਕਸ ਦੀਤਾ ਜਾ ਰਿਹਾ ਸੀ ਜਿਸ ਦਾ ਸਰਕਾਰ ਨੂੰ ਹੁਣ ਤਕ ਸੈਂਕੜੇ ਕਰੋੜ ਦਾ ਨੁਕਸਾਨ ਹੋ ਚੁੱਕਿਆ ਹੈ। ਉਹਨਾਂ ਕਿਹਾ ਕੀ ਫੈਕਟਰੀ ਦੇ ਬਾਹਰ ਵੀ ਇਕ ਬੋਰ ਹੈ ਜੋ ਕੀ ਬੰਦ ਪਿਆ ਹੈ ਨੂੰ ਚਾਲੂ ਕਰਾ ਕੇ ਉਸਦੇ ਪਾਣੀ ਦਾ ਸੈਪਲ ਚੈਕ ਕਰਵਾ ਲਓ ਜੇ ਗਲਤ ਨਿਕਲੇ ਤਾਂ ਹਰ ਤਰ੍ਹਾਂ ਦੀ ਸਜ਼ਾ ਦੇ ਹੱਕਦਾਰ ਹਾਂ। ਉਹਨਾਂ ਧਰਨਾਕਾਰੀਆ ਨੂੰ ਹਰ ਤਰ੍ਹਾਂ ਨਾਲ ਖੁੱਲ੍ਹੀ ਡਿਪੇਟ ਕਰਨ ਦਾ ਚੈਂਲੇਜ ਵੀ ਕੀਤਾ ਅਤੇ ਧਰਨਾਕਾਰੀਆ ਦੇ ਮਲਹੋਤਰਾ ਪਰਿਵਾਰ ਦੇ ਫੈਕਟਰੀ ਨੇੜਲੇ ਪਾਣੀ ਪੀਣ ਦੇ ਧਰਨਾਕਾਰੀਆ ਦੇ ਚੈਂਲੇਜ ਨੂੰ ਕਬੂਲ ਵੀ ਕੀਤਾ।