ਫ਼ਿਰੋਜ਼ਪੁਰ ਦੀ ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਈਕੋਰਟ ਨੇ ਜ਼ੀਰਾ ਸ਼ਰਾਬ ਫੈਕਟਰੀ ’ਤੇ ਸੁਣਵਾਈ ਜਨਵਰੀ ਤੱਕ ਟਾਲ ਦਿਤੀ ਹੈ। ਹਾਈਕੋਰਟ ਨੇ ਸਰਕਾਰ ਨੂੰ 2 ਹਫ਼ਤੇ ਅੰਦਰ ਰਿਪੋਰਟ ਸੌਪਣ ਲਈ ਵੀ ਕਿਹਾ ਹੈ। ਉਥੇ ਹੀ ਸਰਕਾਰ ਨੇ ਕਿਹਾ ਕਿ ਅਸੀਂ ਐਕਸਪਰਟਸ ਦੀਆਂ 4 ਕਮੇਟੀਆਂ ਬਣਾਈਆਂ ਹਨ। ਹਲਾਂਕਿ ਫੈਕਟਰੀ ਮਾਲਕ ਵੱਲੋਂ ਇਸ ਕਮੇਟੀ ‘ਚ ਆਪਣੇ ਆਪ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਉਥੇ ਹੀ ਸਰਕਾਰ ਨੇ ਵੀ ਕਿਹਾ ਹੈ ਕਿ ਉਹ ਫੈਕਟਰੀ ਮਾਲਕ ਨੂੰ ਕਮੇਟੀ ‘ਚ ਸ਼ਾਮਲ ਕਰਨ ਲਈ ਤਿਆਰ ਹਨ। ਸੁਣਵਾਈ ਦੌਰਾਨ ਸਰਪੰਚ ਦੇ ਵਕੀਲ ਨੇ ਸੁਣਵਾਈ ਦੌਰਾਨ ਕਿਹਾ ਕਿ ਫੈਕਟਰੀ ਮਾਲਕ ਇਕ ਹਫ਼ਤਾ ਉਨ੍ਹਾਂ ਦੇ ਨਾਲ ਰਹਿਣ ‘ਤੇ ਜੋ ਪਾਣੀ ਉਹ ਪੀਦੇਂ ਨੇ ਉਹ ਪਾਣੀ ਪੀਣ।
ਜ਼ਿਕਰਯੋਗ ਹੈ ਕਿ ਪਿਛਲੇ ਸਾਢੇ 4 ਮਹੀਨਿਆਂ ਤੋਂ 40 ਤੋਂ 50 ਪਿੰਡ ਵਾਸੀ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਹਲਕਾ ਜੀਰਾ, ਫਿਰੋਜ਼ਪੁਰ ਦੇ ਪਿੰਡ ਮਨਸੂਰਵਾਲ ਵਿਖੇ ਸ਼ਰਾਬ ਦੀ ਫੈਕਟਰੀ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਅਤੇ ਕੋਈ ਹੱਲ ਨਹੀਂ ਨਿਕਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮਾਨਯੋਗ ਹਾਈਕੋਰਟ ਵੱਲੋਂ 20 ਕਰੋੜ ਦਾ ਜੁਰਮਾਨਾ ਕੀਤਾ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨ ਅਤੇ ਸਰਕਾਰ ਇਸ ਧਰਨੇ ਨੂੰ ਚੁਕਵਾਉਣ ਚਾਹੁੰਦੀ ਹੈ।