ਹੱਕੀ ਮੰਗਾਂ ਪੂਰੀਆਂ ਨਾ ਹੁੰਦੀਆਂ ਵੇਖ ਬੀਤੇ ਦਿਨ ਪੰਜਾਬ ‘ਚ 108 ਐਂਬੂਲੈਂਸ ਨਾਲ ਸਬੰਧਤ ਹਜ਼ਾਰਾਂ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਚਲੇ ਗਏ ਸਨ ਜਿਸ ਕਾਰਨ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਪੰਜਾਬ ਸਰਕਾਰ ਦੀ ਨਿਖੇਦੀ ਵੀ ਹੋ ਰਹੀ ਹੈ। ਉਥੇ ਹੀ ਅੱਜ ਸਾਬਕਾ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ “ਜੇਕਰ ਹਰਿਆਣਾ, NHM ਦੇ ਅੰਤਰਗਤ ਐਬੂਲੈਂਸ ਨੂੰ ਲੈ ਰਿਹਾ ਹੈ, ਕਰਮਚਾਰੀ ਨੂੰ ਪੂਰਾ ਵੇਤਨ ਦੇ ਰਿਹਾ, ਡਰਾਇਵਰ ਨੂੰ 5 ਸਾਲ ਦੀ ਨੋਕਰੀ ਤੋਂ ਬਾਅਦ 45000 ‘ਤੇ ਦੂਜੇ ਕਰਮਚਾਰੀ ਨੂੰ 35000 ਦੇ ਰਿਹਾ ਹੈ ਤਾਂ ਕਿ ਪੰਜਾਬ ਗਰੀਬ ਹੈ? ਕਿਉ ਨਹੀਂ ਦੇ ਸਕਦਾ। ਇਨ੍ਹਾਂ ਦਾ ਬਹੁਤ ਸ਼ੋਸ਼ਨ ਹੋ ਚੁੱਕਿਆ ਹੈ। ਹੁਣ ਪੰਜਾਬ ਸਰਕਾਰ ਜਾਗੇ ਅਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਮੰਗਾਂ ਨੂੰ ਮੰਨੇ। ਮੈਂ ਭਗਵੰਤ ਮਾਨ ਨੂੰ ਅਪੀਲ ਕਰਦੀ ਹਾਂ ਕਿ ਇਨ੍ਹਾਂ ਨੂੰ ਆਉਟ ਸੋਰਸਿੰਗ ਤੋਂ ਮੁਕਤ ਕਰਨ ਅਤੇ ਸਰਕਾਰ ਇਨ੍ਹਾਂ ਨੂੰ NHM ਦੇ ਅੰਤਰਗਤ ਲਵੇ।”
ਦਸ ਦਈਏ ਕਿ 108 ਅੰਬੂਲੈਂਸ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਨੂੰ 9 ਜਨਵਰੀ ਨੂੰ ਪ੍ਰੈੱਸ ਕਾਨਫਰੰਸ ਕਰਕੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਦੇ ਸਮੁੱਚੇ 108 ਐਂਬੂਲੈਂਸ ਕਰਮਚਾਰੀ ਕਰਮਚਾਰੀ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਚਲੇ ਜਾਣਗੇ। ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਨੇ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ‘ਤੇ ਗੌਰ ਨਹੀਂ ਕੀਤਾ ਜਿਸ ਕਾਰਨ ਸਮੂਹ 108 ਐਂਬੂਲੈਂਸ ਕਰਮਚਾਰੀਆਂ ਨੇ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਅਤੇ ਪੂਰਾ ਕੰਮ ਠੱਪ ਕਰਕੇ ਹੁਣ ਕਰਮਚਾਰੀ ਹੜਤਾਲ ’ਤੇ ਚਲੇ ਗਏ ਹਨ।