ਦਿੱਲੀ ਆਬਕਾਰੀ ਨੀਤੀ ‘ਚ ਭ੍ਰਿਸ਼ਟਾਚਾਰ ਨੂੰ ਲੈਕੇ ਤਿਹਾੜ ਜੇਲ੍ਹ ‘ਚ ਬੰਦ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜੇਲ੍ਹ ਵਿਚੋੰ ਚਿੱਠੀ ਆਈ ਹੈ। ਜਿਸ ਵਿਚ ਸਾਬਕਾ ਡਿਪਟੀ ਸੀ. ਐਮ. ਨੇ ਕਵਿਤਾ ਰਾਹੀਂ ਵਿਰੋਧੀਆਂ ‘ਤੇ ਨਿਸ਼ਾਨੇ ਸਾਧੇ ਹੈ ਅਤੇ ਨਾਲ ਹੀ ਸਿੱਖਿਆ ਦੀ ਵੀ ਗੱਲ ਕੀਤੀ ਹੈ।
ਉਨ੍ਹਾਂ ਲਿਖਿਆ ਹੈ,”ਜੇਕਰ ਹਰ ਗਰੀਬ ਨੂੰ ਮਿਲੀ ਕਿਤਾਬ ਤਾਂ ਨਫ਼ਰਤ ਦੀ ਹਨ੍ਹੇਰੀ ਕੌਣ ਫੈਲਾਏਗਾ। ਸਾਰਿਆਂ ਦੇ ਹੱਥਾਂ ਨੂੰ ਮਿਲ ਗਿਆ ਕੰਮ ਤਾਂ ਸੜਕਾਂ ‘ਤੇ ਤਲਵਾਰਾਂ ਕੌਣ ਲਹਿਰਾਏਗਾ। ਜੇਕਰ ਪੜ੍ਹ ਗਿਆ, ਹਰ ਗਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ।” ਉਨ੍ਹਾਂ ਲਿਖਿਆ ਹੈ,”ਜੇਕਰ ਪੜ੍ਹ ਗਿਆ ਸਮਾਜ ਦਾ ਹਰ ਬੱਚਾ ਤਾਂ ਤੇਰੀਆਂ ਚਾਲਾਕੀਆਂ ‘ਤੇ ਸਵਾਲ ਚੁੱਕੇਗਾ। ਜੇਕਰ ਗਰੀਬ ਨੂੰ ਮਿਲ ਗਈ ਕਲਮ ਦੀ ਤਾਕਤ ਤਾਂ ਉਹ ਆਪਣੇ ‘ਮਨ ਕੀ ਬਾਤ’ ਸੁਣਾਏਗਾ। ਜੇਕਰ ਪੜ੍ਹ ਗਿਆ ਇਕ-ਇਕ ਗਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ।”