Threads ਐਪ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਪੇਰੈਂਟ Meta ਦੁਆਰਾ ਲਾਂਚ ਕੀਤਾ ਗਿਆ ਇੱਕ ਪਲੇਟਫਾਰਮ ਹੈ ਜੋ ਟਵਿੱਟਰ ਨੂੰ ਟੱਕਰ ਦੇਣ ਲਈ ਲਾਂਚ ਕੀਤਾ ਗਿਆ ਹੈ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਜਿਵੇਂ ਹੀ ਇਸ ਨੂੰ ਲਾਂਚ ਕੀਤਾ ਗਿਆ ਸੀ, ਸਿਰਫ 4 ਘੰਟਿਆਂ ਵਿੱਚ 50 ਲੱਖ ਤੋਂ ਵੱਧ ਲੋਕਾਂ ਨੇ ਇਸਨੂੰ ਡਾਊਨਲੋਡ ਕਰ ਲਿਆ ਸੀ। ਅਜਿਹੀ ਸਥਿਤੀ ਵਿੱਚ, ਐਪ ਆਪਣੀ ਤਾਕਤ ਦਿਖਾ ਰਿਹਾ ਹੈ ਅਤੇ ਇਸਦੇ ਤੇਜ਼ੀ ਨਾਲ ਵੱਧ ਰਹੇ ਡਾਉਨਲੋਡਰਜ਼ ਦੀ ਗਿਣਤੀ ਦੱਸ ਰਹੀ ਹੈ ਕਿ ਐਲੋਨ ਮਸਕ ਦੇ ਟਵਿੱਟਰ ਨੂੰ ਅਸਲ ਵਿੱਚ Threads ਤੋਂ ਸਖਤ ਮੁਕਾਬਲਾ ਮਿਲ ਸਕਦਾ ਹੈ।
ਦਸ ਦਈਏ ਕਿ Threads ਐਪ ਨੂੰ ਕੱਲ੍ਹ Meta ਦੇ ਸੀਈਓ ਮਾਰਕ ਜ਼ੁਕਰਬਰਗ ਦੁਆਰਾ ਲਾਂਚ ਕੀਤਾ ਗਿਆ ਸੀ। ਐਪ ਨੂੰ ਭਾਰਤ ਸਮੇਤ 100 ਤੋਂ ਵੱਧ ਦੇਸ਼ਾਂ ਵਿੱਚ ਵਰਤੋਂ ਲਈ ਉਪਲਬਧ ਕਰਵਾਇਆ ਗਿਆ ਹੈ। Threads ਇਕ ਸਟੈਂਡਅਲੋਨ ਐਪ ਹੈ ਪਰ ਇਸ ਨੂੰ ਇੰਸਟਾਗ੍ਰਾਮ ਦੀ ਮਦਦ ਨਾਲ ਲੌਗਇਨ ਵੀ ਕੀਤਾ ਜਾ ਸਕਦਾ ਹੈ। ਇਸ ‘ਚ ਯੂਜ਼ਰ ਟਵਿਟਰ ਦੀ ਤਰ੍ਹਾਂ ਹੀ ਆਪਣੇ ਅਕਾਊਂਟ ਤੋਂ ਟਵੀਟ ਕਰ ਸਕਣਗੇ। ਐਪ ਨੂੰ ਲਾਂਚ ਕਰਨ ਤੋਂ ਬਾਅਦ, ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਥ੍ਰੈਡਸ ਇੱਕ ਖੁੱਲ੍ਹਾ ਅਤੇ ਫਰੈਂਡਲੀ ਪਬਲਿਕ ਸਪੇਸ ਹੈ ਜਿਸ ਵਿੱਚ ਲੋਕ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਨ।
ਕੀ ਮੈਟਾ ਦਾ ਨਵੇਂ ਐਪ Threads ਸੱਚਮੁੱਚ ਐਲੋਨ ਮਸਕ ਦੇ ਟਵਿੱਟਰ ਨੂੰ ਪਛਾੜ ਪਾਵੇਗਾ? ਦਰਅਸਲ, ਇਸ ਮਾਮਲੇ ਵਿਚ ਮਾਹਿਰਾਂ ਦੀ ਰਾਏ ਵੰਡੀ ਹੋਈ ਹੈ। ਕੁਝ ਮਾਹਰ ਕਹਿ ਰਹੇ ਹਨ ਕਿ ਇਹ ਐਪ ਇੰਸਟਾਗ੍ਰਾਮ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਕੋਲ ਪਹਿਲਾਂ ਤੋਂ ਬਣਿਆ ਬਣਾਇਆ ਯੂਜ਼ਰ ਬੇਸ ਹੋਵੇਗਾ, ਜੋ ਐਪ ਲਈ ਇੱਕ ਵੱਡਾ ਫਾਇਦਾ ਹੋਣ ਵਾਲਾ ਹੈ। ਇਸ ਦੇ ਨਾਲ ਹੀ ਦੂਜੇ ਮਾਹਰਾਂ ਦਾ ਕਹਿਣਾ ਹੈ ਕਿ ਟਵਿੱਟਰ ਐਪ ਖਬਰਾਂ ‘ਤੇ ਆਧਾਰਿਤ ਹੈ, ਜਦਕਿ ਇੰਸਟਾਗ੍ਰਾਮ ਵਿਜ਼ੂਅਲ ਕੰਟੈਂਟ ਐਪ ਹੈ, ਇਸ ਲਈ ਟਵਿਟਰ ਨੂੰ ਬਦਲਣਾ ਮੁਸ਼ਕਿਲ ਹੈ।
ਇਸ ਬਾਰੇ ‘ਚ ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਟਵਿਟਰ ਨੂੰ ਪਿੱਛੇ ਛੱਡਣ ‘ਚ ਕੁਝ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਜਨਤਕ ਗੱਲਬਾਤ ਕਰਨ ਲਈ 1 ਬਿਲੀਅਨ ਯੂਜ਼ਰਜ਼ ਵਾਲੇ ਐਪ ਦੀ ਲੋੜ ਸੀ। ਟਵਿੱਟਰ ਇਹ ਵੀ ਕਰ ਸਕਦਾ ਸੀ, ਪਰ ਇਹ ਨਹੀਂ ਕਰ ਸਕਿਆ, ਇਸ ਲਈ ਮੈਟਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇੰਸਟਾਗ੍ਰਾਮ ਦੀਆਂ ਬਿਹਤਰੀਨ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਕੇ ਇਕ ਨਵੀਂ ਅਨੁਭਵੀ ਐਪ ਬਣਾਉਣਾ ਹੈ, ਜਿੱਥੇ ਲੋਕ ਸੰਦੇਸ਼ ਲਿਖ ਸਕਣਗੇ, ਆਪਣੇ ਵਿਚਾਰ ਸਾਂਝੇ ਕਰ ਸਕਣਗੇ ਅਤੇ ਪਲੇਟਫਾਰਮ ‘ਤੇ ਉਨ੍ਹਾਂ ਦੇ ਮਨ ‘ਚ ਕੀ ਹੈ, ਉਸ ‘ਤੇ ਚਰਚਾ ਕਰ ਸਕਣਗੇ। ਇਸ ਮੌਕੇ ਮਾਰਕ ਜ਼ੁਕਰਬਰਗ ਨੇ ਵੀ 11 ਸਾਲ ਬਾਅਦ ਇੱਕ ਟਵੀਟ ਕੀਤਾ-
ਕੁੱਲ ਮਿਲਾ ਕੇ, ਮੈਟਾ ਦੁਆਰਾ ਲਾਂਚ ਕੀਤੀ ਗਈ Threads ਐਪ ਨੂੰ ਇੱਕ ਫਰੈਂਡਲੀ ਪਲੇਸ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਿੱਥੇ ਯੂਜ਼ਰਜ਼ ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਪ੍ਰਗਟ ਕਰ ਸਕਦੇ ਹਨ।