ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਚਾਰ ਦਿਨਾਂ ਅਮਰੀਕਾ ਯਾਤਰਾ ਦੌਰਾਨ ਟੇਸਲਾ ਦੇ ਸੀਈਓ ਐਲੋਨ ਮਸਕ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਇਸ ਨੂੰ ਸ਼ਾਨਦਾਰ ਮੁਲਾਕਾਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨਾਲ ਮੇਰੀ ਗੱਲਬਾਤ ਬਹੁਤ ਵਧੀਆ ਰਹੀ। ਉਨ੍ਹਾਂ ਅੱਗੇ ਕਿਹਾ ਕਿ ਉਹ ਅਗਲੇ ਸਾਲ ਭਾਰਤ ਆਉਣ ਬਾਰੇ ਸੋਚ ਰਹੇ ਹਾਂ। ਐਲੋਨ ਮਸਕ ਨੇ ਅੱਗੇ ਕਿਹਾ ਕਿ ਮੈਂ ਪੀਐਮ ਮੋਦੀ ਦਾ ਫੈਨ ਹਾਂ।
ਦਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਤੋਂ ਪਹਿਲਾਂ 2015 ਵਿੱਚ ਕੈਲੀਫੋਰਨੀਆ ਵਿੱਚ ਟੇਸਲਾ ਮੋਟਰਜ਼ ਫੈਕਟਰੀ ਦੇ ਦੌਰੇ ਦੌਰਾਨ ਮਸਕ ਨਾਲ ਮੁਲਾਕਾਤ ਕੀਤੀ ਸੀ। ਮਸਕ ਉਸ ਸਮੇਂ ਟਵਿੱਟਰ ਦੇ ਮਾਲਕ ਨਹੀਂ ਸਨ। ਬੁੱਧਵਾਰ ਨੂੰ ਮਸਕ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਟੇਸਲਾ ਭਾਰਤ ‘ਚ ਆਪਣੀ ਫੈਕਟਰੀ ਲਈ ਜਗ੍ਹਾ ਲੱਭ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ‘ਤੇ ਨਿਊਯਾਰਕ ਪਹੁੰਚ ਚੁੱਕੇ ਹਨ। ਪੀਐਮ ਦੀ ਇਸ ਫੇਰੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਨਰਿੰਦਰ ਮੋਦੀ ਦੇ ਸਵਾਗਤ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ। ਲੋਕਾਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਮੋਦੀ-ਮੋਦੀ ਦੇ ਨਾਅਰੇ ਲਾਏ। ਪੀਐਮ ਮੋਦੀ ਦੇ ਸਵਾਗਤ ਲਈ ਭਾਰਤੀ ਭਾਈਚਾਰੇ ਦੇ ਕੁਝ ਮੈਂਬਰ ਵੀ ਹੋਟਲ ਦੇ ਬਾਹਰ ਖੜ੍ਹੇ ਦਿਖਾਈ ਦਿੱਤੇ। ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਕਿਹਾ ਜਾਣ ਵਾਲਾ ਅਮਰੀਕਾ 22 ਜੂਨ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਰੈੱਡ ਕਾਰਪੇਟ ਵਿਛਾਏਗਾ ਅਤੇ ਇਸ ਦੇ ਨਾਲ ਹੀ ਪੀਐੱਮ ਮੋਦੀ ਦੁਨੀਆ ਦੇ ਤੀਜੇ ਅਜਿਹੇ ਨੇਤਾ ਬਣ ਜਾਣਗੇ, ਜਿਨ੍ਹਾਂ ਨੂੰ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੁਆਰਾ ਇਹ ਸਨਮਾਨ ਦਿੱਤਾ ਜਾਵੇਗਾ। ਜੋਅ ਬਾਇਡੇਨ ਨੇ ਇਸ ਤੋਂ ਪਹਿਲਾਂ ਫਰਾਂਸ ਦੇ ਇਮੈਨੁਅਲ ਮੈਕਰੋਨ ਅਤੇ ਦੱਖਣੀ ਕੋਰੀਆ ਦੇ ਯੂਨ ਸੁਕ ਯੋਲ ਨੂੰ ਹੀ ਰਾਜ ਦੇ ਦੌਰੇ ਅਤੇ ਭੋਜਨ ਲਈ ਸੱਦਾ ਦਿੱਤਾ ਸੀ। ਇਹ ਅਮਰੀਕਾ ਦਾ ਸਭ ਤੋਂ ਉੱਚਤਮ ਰਾਜਨੀਤਕ ਸਵਾਗਤ ਹੈ ਜੋ ਆਮ ਤੌਰ ‘ਤੇ ਸਿਰਫ ਨਜ਼ਦੀਕੀ ਸਹਿਯੋਗੀਆਂ ਨੂੰ ਦਿੱਤਾ ਜਾਂਦਾ ਹੈ।