ਤਰਨਤਾਰਨ ਦੇ ਸਰਹਾਲੀ ਥਾਣੇ ‘ਚ ਸਥਿਤ ਸਾਂਝ ਕੇਂਦਰ ‘ਚ ਰਾਕੇਟ ਲਾਂਚਰ ਨਾਲ ਧਮਾਕਾ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਹਰ ਮੁੱਦੇ ’ਤੇ ਆਪਣੀ ਰਾਏ ਰੱਖਣ ਵਾਲੇ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆ ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧੇ ਹੈ। ਟਵੀਟ ਜਾਰੀ ਕਰਦਿਆਂ ਉਹਨਾਂ ਕਿਹਾ ਹੈ ਕਿ ਤਰਨਤਾਰਨ ਵਿਖੇ ਸਰਹਾਲੀ ਪੁਲਿਸ ਸਟੇਸ਼ਨ ‘ਤੇ ਰਾਕੇਟ ਲਾਂਚਰ ਨਾਲ ਹਮਲਾ ਹੋਣਾ #Pb ‘ਚ ਅਮਨ-ਕਨੂੰਨ ਨੂੰ ਕਾਇਮ ਰੱਖਣ ‘ਚ # PbGovt ਦੀ ਵੱਡੀ ਅਸਫ਼ਲਤਾ ਦਾ ਪ੍ਰਮਾਣ ਹੈ। ਗੁਜਰਾਤ ਦੌਰੇ ‘ਚ ਰੁੱਝੇ BhagwantMann ਸਾਬ, ਤੁਸੀਂ ਪੰਜਾਬ ਨੂੰ ਬੇਹੱਦ ਨਾਜ਼ੁਕ ਹਲਾਤਾਂ ਵੱਲ ਧੱਕ ਰਹੇ ਹੋ, ਜਿਸ ਲਈ ਪੰਜਾਬੀ ਤੁਹਾਨੂੰ ਹਰਗਿਜ਼ ਮਾਫ਼ ਨਹੀਂ ਕਰਨਗੇ।
ਇੰਨਾ ਹੀ ਨਹੀਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਤਰਨਤਾਰਨ ਦੇ ਥਾਣੇ ਤੇ ਅਟੈਕ ਪੰਜਾਬ ਦੇ ਅੰਦਰੂਨੀ ਹਾਲਤਾਂ ‘ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਸਰਕਾਰ ਸੁਹਿਰਦ ਨਹੀਂ ਅਤੇ ਨਾ ਹੀ ਸੁਹਿਰਦਤਾ ਵੱਲ ਕੋਈ ਕਦਮ ਚੁੱਕਣ ਦੀ ਗੱਲ ਹੋ ਰਹੀ ਹੈ। ਮੇਰੀ ਮੰਗ ਹੈ ਕਿ ਮੁੱਖ-ਮੰਤਰੀ ਸਾਹਿਬ ਸਾਹਮਣੇ ਆਉਣ ਅਤੇ ਪੰਜਾਬ ਨੂੰ ਜਵਾਬ ਦੇਣ।
ਹੋਰ ਤਾਂ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਨੇ ਵੀ ਟਵੀਟ ਕਰਦਿਆਂ ਸਰਕਾਰ ‘ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਪੰਜਾਬ ‘ਚ 6 ਮਹੀਨਿਆਂ ‘ਚ ਪੁਲਿਸ ਦੀ ਇਮਾਰਤ ‘ਤੇ ਰਾਕੇਟ ਲਾਂਚਰ ਨਾਲ ਹੋਇਆ ਇਹ ਹਮਲਾ ਦੂਜੀ ਵਾਰ ਹੈ। ਇਹ ਅਮਨ-ਕਾਨੂੰਨ ਨੂੰ ਕਾਇਮ ਰੱਖਣ ਅਤੇ ਨਾਰਕੋ-ਅੱਤਵਾਦ ਨੂੰ ਮੁੜ ਸਿਰ ਚੁੱਕਣ ਲਈ ‘ਆਪ’ ਸਰਕਾਰ ਦੀ ਉਦਾਸੀਨਤਾ ਦਾ ਸਿੱਧਾ ਨਤੀਜਾ ਹੈ। ਭਗਵੰਤ ਮਾਨ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਠੋਸ ਉਪਾਅ ਕਰਨੇ ਚਾਹੀਦੇ ਹਨ।
ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਸਾਡੇ ਸਰਹੱਦੀ ਰਾਜ ਵਿੱਚ ਸ਼ਾਂਤੀ ਬਹੁਤ ਜ਼ਰੂਰੀ ਹੈ ਅਤੇ ਸੀ.ਐਮ ਭਗਵੰਤ ਮਾਨ ਇਸ ‘ਤੇ ਧਿਆਨ ਕੇਂਦਰਤ ਕਰਨ।
ਦੱਸ ਦੇਈਏ ਕਿ ਤਰਨਤਾਰਨ ਦੇ ਸਰਹਾਲੀ ਥਾਣੇ ‘ਚ ਸਥਿਤ ਸੁਵਿਧਾ ਕੇਂਦਰ ‘ਚ ਧਮਾਕਾ ਹੋਇਆ ਹੈ। ਇਸ ਧਮਾਕੇ ਦੇ ਕਾਰਨ ਸੁਵਿਧਾ ਕੇਂਦਰ ਦੇ ਸ਼ੀਸ਼ੇ ਟੁੱਟ ਗਏ ਹਨ। ਰਾਕੇਟ ਲਾਂਚਰ ਚੱਲਣ ਦਾ ਖਦਸ਼ਾ ਜਤਾਇਆ ਹੈ। SSP ਗੁਰਮੀਤ ਚੌਹਾਨ ਮੁਤਾਬਕ FSL ਦੀ ਰਿਪੋਰਟ ‘ਤੇ ਪਤਾ ਲੱਗੇਗਾ ਕਿ ਦੇਸੀ ਪਟਾਕਾ ਹੈ ਜਾਂ ਰਾਕੇਟ ਲਾਂਚਰ।