December 5, 2023
Punjab

ਤੜਕਸਾਰ ਵੱਡੇ ਕਾਫਲੇ ‘ਚ ਆਈ ਪੁਲਿਸ, ਪਾਵਰਕੌਮ ਦਫ਼ਤਰ ਪਟਿਆਲਾ ਬਾਹਰ ਲੱਗਿਆ ਕਿਸਾਨਾਂ ਦਾ ਧਰਨਾ ਚੁੱਕਵਾਇਆ

ਪਟਿਆਲਾ: ਹੱਕੀ ਮੰਗਾਂ ਨੂੰ ਲੈਕੇ ਪਟਿਆਲਾ ਦੇ ਪਾਵਰਕੌਮ ਦਫ਼ਤਰ ਬਾਹਰ ਕਿਸਾਨਾਂ ਦਾ ਧਰਨਾ ਜਾਰੀ ਸੀ ਜਿਸ ਵਿਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਣੇ ਕਈ ਉਹਨਾਂ ਦੇ ਸਾਥੀ ਮਰਨ ਵਰਤ ‘ਤੇ ਵੀ ਬੈਠੇ ਸਨ ਪਰ ਹੁਣ ਖ਼ਬਰ ਸਾਹਮਣੇ ਆਈ ਹੈ ਕਿ ਪਟਿਆਲਾ ਪੁਲਿਸ ਨੇ ਤੜਕਸਾਰ ਕਿਸਾਨਾਂ ‘ਤੇ ਵੱਡੀ ਕਾਰਵਾਈ ਕਰ ਦਿੱਤੀ ਹੈ। ਦਸ ਦਈਏ ਕਿ ਸਵੇਰੇ-ਸਵੇਰੇ ਪੁਲਿਸ ਵੱਡੇ ਕਾਫਲੇ ਨਾਲ ਧਰਨੇ ਵਾਲੀ ਥਾਂ ‘ਤੇ ਪਹੁੰਚੀ ਅਤੇ ਪਹਿਲਾਂ ਉਹਨਾਂ ਵਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਪਰ ਕੋਈ ਸਿੱਟਾ ਨਾ ਨਿਕਲਣ ‘ਤੇ ਪੁਲਿਸ ਨੇ ਜ਼ਬਰੀ ਕਿਸਾਨਾਂ ਦਾ ਧਰਨਾ ਚੁੱਕਵਾ ਦਿੱਤਾ ਹੈ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਣੇ ਉਹਨਾਂ ਦੇ ਸਾਥੀ ਪੁਲਿਸ ਨੇ ਹਿਰਾਸਤ ‘ਚ ਵੀ ਲੈ ਲਏ ਹਨ।

ਦੱਸਿਆ ਜਾ ਰਿਹਾ ਕਿ ਤੜਕਸਾਰ ਹੀ ਕਿਸਾਨਾਂ ਅਤੇ ਪੁਲਿਸ ਵਿਚਕਰ ਇੱਥੇ ਖਿੱਚਧਰੁ ਹੋਈ ਹੈ। ਹਾਸਿਲ ਜਾਣਕਾਰੀ ਮੁਤਾਬਕ ਸਵੇਰੇ 3 ਵਜੇ ਤੋਂ ਹੀ ਪੁਲਿਸ ਨੇ ਕਿਸਾਨਾਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ। ਜਦੋਂ ਤੱਕ ਕਿਸਾਨ ਕੁਝ ਸਮਝ ਪਾਉਂਦੇ ਉਦੋਂ ਤੱਕ ਧਰਨੇ ਵਾਲੀ ਥਾਂ ‘ਤੇ ਭਾਰੀ ਗਿਣਤੀ ਵਿੱਚ ਪੁਲਿਸ ਤਾਇਨਾਤ ਹੋ ਚੁੱਕੀ ਸੀ। ਡੱਲੇਵਾਲ ਵੱਲੋਂ ਧਰਨਾ ਚੁੱਕਣ ਤੋਂ ਇਨਕਾਰ ਕਰਨ ਪਿੱਛੋਂ ਤੁਰੰਤ ਪੁਲਿਸ ਹਰਕਤ ਵਿੱਚ ਆਈ ਅਤੇ ਧਰਨੇ ਨੂੰ ਜਬਰੀ ਚੁੱਕਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਟਿਆਲਾ ਪ੍ਰਸ਼ਾਸਨ ਦੀ ਜਵਾਬ ਤਲਬੀ ਮਗਰੋਂ ਪਟਿਆਲਾ ਪੁਲਿਸ ਦੀ ਇਹ ਕਾਰਵਾਈ ਵੇਖਣ ਨੂੰ ਮਿਲੀ ਹੈ। ਇਹ ਧਾਰਨਾ ਯੂਨਾਈਟਡ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਲਾਇਆ ਗਿਆ ਸੀ। ਜੋ ਕਿ ਪਿੱਛਲੇ 6 ਦਿਨਾਂ ਤੋਂ ਪਾਵਰਕਾਮ ਦਾ ਮੁੱਖ ਦਫ਼ਤਰ ਘੇਰੀ ਬੈਠੇ ਸਨ। ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗ ਨਹੀਂ ਮੰਨ ਲੈਂਦੀ।

ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੁਖ ਮੰਗਾਂ ਵਿਚੋਂ ਪ੍ਰੀਪੇਡ ਮੀਟਰਾਂ ਦਾ ਫ਼ੈਸਲਾ ਵਾਪਸ ਕਰਵਾਉਣਾ ਸਭ ਤੋਂ ਅਹਿਮ ਸੀ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਕੁਝ ਹੋਰ ਮੰਗਾਂ ਵੀ ਸਨ। ਜਿਵੇਂ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ 300 ਯੂਨਿਟ ਤੱਕ ਬਿਜਲੀ ਦਾ ਬਿੱਲ ਮੁਆਫ਼ ਕੀਤਾ ਜਾਵੇ। ਖੇਤੀ ਵਰਤੀ ਜਾਂਦੀਆਂ ਮੋਟਰਾਂ ਨੂੰ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇ ਅਤੇ ਇਸ ਦੇ ਨਾਲ ਹੀ ਠੇਕੇਦਾਰੀ ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇ। ਪਹਿਲਵਾਨ ਵਿਨੇਸ਼ ਫੋਗਾਟ ਨੇ ਐਤਵਾਰ ਨੂੰ ਪਟਿਆਲਾ ਪਹੁੰਚ ਯੂਨਾਈਟਿਡ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਵੱਖ-ਵੱਖ ਮੰਗਾਂ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦਿੱਤਾ ਗਿਆ। ਪਟਿਆਲਾ ‘ਚ ਕਿਸਾਨਾਂ ਦੇ ਧਰਨੇ ‘ਚ ਸ਼ਾਮਲ ਹੋਈ ਫੋਗਟ ਨੇ ਕਿਹਾ ਕਿ ਜੇਕਰ ਕਿਸੇ ਨੂੰ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰਨਾ ਪੈਂਦਾ ਹੈ ਤਾਂ ਇਹ ਦੇਸ਼ ਲਈ ਠੀਕ ਨਹੀਂ ਹੈ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X