ਦਿੱਲੀ ਮੈਟਰੋ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਸ ਦਈਏ ਕਿ ਸ਼ਰਾਬ ਦੀਆਂ ਸੀਆਈਐਸਐਫ (CISF) ਅਤੇ ਮੈਟਰੋ ਅਧਿਕਾਰੀਆਂ ਦੀ ਕਮੇਟੀ ਨੇ ਇਹ ਫੈਸਲਾ ਲਿਆ ਹੈ ਕਿ ਯਾਤਰੀ ਮੈਟਰੋ ਵਿੱਚ ਸੀਲਬੰਦ ਸ਼ਰਾਬ ਦੀਆਂ ਬੋਤਲਾਂ ਹੀ ਲੈਕੇ ਜਾ ਸਕਦੇ ਹਨ। ਕਮੇਟੀ ਦੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਮੈਟਰੋ ਵਿੱਚ ਸ਼ਰਾਬ ਪੀਣ ਜਾਂ ਅਸ਼ਲੀਲ ਹਰਕਤ ਕਰਨ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਡੀਐਮਆਰਸੀ ਨੇ ਕਿਹਾ ਹੈ ਕਿ ਮੈਟਰੋ ਯਾਤਰੀਆਂ ਨੂੰ ਯਾਤਰਾ ਦੌਰਾਨ ਸਹੀ ਵਿਵਹਾਰ ਰੱਖਣ ਦੀ ਬੇਨਤੀ ਕੀਤੀ ਜਾਂਦੀ ਹੈ। ਜੇਕਰ ਕੋਈ ਯਾਤਰੀ ਸ਼ਰਾਬ ਪੀ ਕੇ ਦੁਰਵਿਵਹਾਰ ਕਰਦਾ ਪਾਇਆ ਗਿਆ ਤਾਂ ਕਾਨੂੰਨ ਦੀਆਂ ਧਾਰਾਵਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਦਸ ਦਈਏ ਕਿ ਹੁਣ ਤੱਕ ਸਿਰਫ ਮੈਟਰੋ ਦੀ ਏਅਰਪੋਰਟ ਲਾਈਨ ‘ਤੇ ਸ਼ਰਾਬ ਦੀ ਸੀਲਬੰਦ ਬੋਤਲ ਲਿਜਾਣ ਦੀ ਇਜਾਜ਼ਤ ਸੀ, ਹੁਣ ਨਵਾਂ ਹੁਕਮ ਸਾਰੀਆਂ ਮੈਟਰੋ ਲਾਈਨਾਂ ‘ਤੇ ਲਾਗੂ ਹੋਵੇਗਾ।