ਦਿੱਲੀ ਵਿੱਚ ਯਮੂਨਾ ‘ਚ ਵੱਧ ਰਹੇ ਪਾਣੀ ਦੇ ਪੱਧਰ ਨੇ ਹਾਲਾਤ ਮੁਸ਼ਕਿਲਾਂ ਭਰੇ ਕਰ ਦਿੱਤੇ ਹੈ। ਹੜ੍ਹ ਦੀ ਸਥਿਤੀ ਨੇ ਦਿੱਲੀ ਮੈਟਰੋ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ ਕਿਉਂਕਿ ਯਮੁਨਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਯਮੁਨਾ ਬੈਂਕ ਮੈਟਰੋ ਸਟੇਸ਼ਨ ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਉਥੇ ਹੀ ਤੇਜੀ ਨਾਲ ਵੱਧਦੇ ਪਾਣੀ ਦੇ ਪੱਧਰ ਕਾਰਨ ਕਈ ਇਲਾਕੇ ਡੁੱਬਣ ਲੱਗੇ ਹਨ। ਹੁਣ ਤਾਂ ਹੜ੍ਹ ਦਾ ਪਾਣੀ ਲਾਲ ਕਿਲ੍ਹੇ ਤਕ ਪਹੁੰਚ ਗਿਆ ਹੈ। ਜੀ ਹਾਂ, ਨਜ਼ਾਰਾ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ। ਲਾਲ ਕਿਲ੍ਹੇ ਦੇ ਪਿਛਲੇ ਹਿੱਸੇ ‘ਚ ਝਰਨੇ ਵਰਗਾ ਸੀਨ ਦਿਖਾਈ ਦਿੱਤਾ। ਇਹ ਰਿੰਗ ਰੋਡ ਤੋਂ ਸਲੀਮ ਗੜ੍ਹ ਦੇ ਬਾਈਪਾਸ ਦਾ ਇਲਾਕਾ ਹੈ।
ਦਿੱਲੀ ਹੜ੍ਹ ਕਾਰਨ ਲੋਕ ਬੇਹਾਲ ਹਨ ਪਰ ਲਾਲ ਕਿਲ੍ਹੇ ਦੇ ਕੋਲ ਕੁਝ ਲੋਕ ਇਸ ਆਫਤ ‘ਚ ਐਡਵੈਂਚਰ ਦਾ ਮਜ਼ਾ ਲੈਂਦੇ ਦਿਸੇ। ਕੁਝ ਲੋਕ ਨਹਾ ਰਹੇ ਸਨ ਤਾਂ ਕੁਝ ਪੁਲ ਤੋਂ ਛਾਲਾਂ ਮਾਰ ਕੇ ਮੌਜ-ਮਸਤੀ ਕਰਦੇ ਦਿਸੇ। ਕਈ ਲੋਕਾਂ ਨੇ ਗੱਡੀ ਰੋਕ ਕੇ ਸੈਲਫੀ ਲੈਣਾ ਸ਼ੁਰੂ ਕਰ ਦਿੱਤਾ। ਮਜ਼ਾ ਕਰਨ ਦੇ ਨਾਲ ਹੀ ਲੋਕ ਆਪਣੀ ਜਾਨ ਵੀ ਖਤਰੇ ‘ਚ ਪਾ ਰਹੇ ਸਨ।
ਦੱਸ ਦੇਈਏ ਕਿ ਯਮੁਨਾ ਦੇ ਪਾਣੀ ਦਾ ਪੱਧਰ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਚੁੱਕਾ ਹੈ। ਦਿੱਲੀ ਦੇ ਕਈ ਇਲਾਕੇ ਪੂਰੀ ਤਰ੍ਹਾਂ ਪਾਣੀ ‘ਚ ਸਮਾਗਏ ਹਨ। ਯਮੁਨਾ ਦੇ ਪਾਣੀ ਦਾ ਪੱਧਰ 208 ਮੀਟਰ ਨੂੰ ਪਾਰ ਕਰ ਚੁੱਕਾ ਹੈ। ਇਸਤੋਂ ਪਹਿਲਾਂ 1978 ‘ਚ ਪਹਿਲੀ ਵਾਰ ਲੋਹੇ ਵਾਲੇ ਬ੍ਰਿਜ ਦੇ ਕੋਲ ਪਾਣੀ ਦਾ ਪੱਧਰ 207.49 ਮੀਟਰ ਰਿਕਾਰਡ ਕੀਤਾ ਗਿਆ ਸੀ। ਜੇਕਰ ਯਮੁਨਾ ‘ਚ ਪਾਣੀ ਹੋਰ ਵਧਦਾ ਹੈ ਤਾਂ ਦਿੱਲੀ ਲਈ ਭਾਰੀ ਸੰਕਟ ਹੋ ਸਕਦਾ ਹੈ। ਯਮੁਨਾ ਦਾ ਪਾਣੀ ਵੜਨ ਨਾਲ ਦਿੱਲੀ ਦੇ 3 ਵਾਟਰ ਪਲਾਂਟ ਨੂੰ ਪੰਦ ਕਰ ਦਿੱਤਾ ਗਿਆ ਹੈ।