ਮੁੰਬਈ ਦੀਆਂ ਦੋ ਜੁੜਵਾਂ ਭੈਣਾਂ ਹਨ ਜਿੰਨੇ ਦਾ ਇਕੋ ਮੁੰਡੇ ‘ਤੇ ਦਿਲ ਆ ਗਿਆ ਅਤੇ ਫੇਰ ਦੋਵਾਂ ਭੈਣਾ ਨੇ ਇਕੋਂ ਮੁੰਡੇ ਨਾਲ ਵਿਆਹ ਕਰਵਾ ਲਿਆ ਜਿਸ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਵਿਆਹ ਕਰਨ ਵਾਲੇ ਲੜਕੇ ‘ਤੇ ਮਾਮਲਾ ਦਰਜ ਲਿਆ ਹੈ। ਦਸ ਦਈਏ ਕਿ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਜੁੜਵਾਂ ਭੈਣਾਂ ਨੇ ਇੱਕੋ ਮੁੰਡੇ ਨਾਲ ਵਿਆਹ ਕਰਵਾ ਲਿਆ। ਇਹ ਵਿਆਹ ਸ਼ੁੱਕਰਵਾਰ ਨੂੰ ਮਲਸ਼ੀਰਸ ‘ਚ ਹੋਇਆ। ਦੋਵੇਂ ਭੈਣਾਂ ਆਈਟੀ ਇੰਜੀਨੀਅਰ ਹਨ। ਉਹ ਬਚਪਨ ਤੋਂ ਹੀ ਦੋਸਤਾਂ ਵਾਂਗ ਰਹੇ ਹਨ ਅਤੇ ਅੱਗੇ ਵੀ ਇਕੱਠੇ ਰਹਿਣਾ ਚਾਹੁੰਦੇ ਹਨ। ਦੋਵਾਂ ਨੇ ਅਤੁਲ ਨਾਂ ਦੇ ਲੜਕੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਇਸ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਪੁੱਛ ਰਹੇ ਹਨ ਕਿ ਕੀ ਇਹ ਵਿਆਹ ਕਾਨੂੰਨੀ ਤੌਰ ‘ਤੇ ਜਾਇਜ਼ ਹੈ? ਫਿਲਹਾਲ ਪੁਲਸ ਨੇ ਲਾੜੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਮੀਡੀਆ ਰਿਪੋਰਟਾਂ ਮੁਤਾਬਕ ਅਤੁਲ ਦਾ ਮੁੰਬਈ ‘ਚ ਟਰੈਵਲ ਏਜੰਸੀ ਦਾ ਕਾਰੋਬਾਰ ਹੈ।
ਮੂਲ ਰੂਪ ਵਿੱਚ ਉਹ ਮਲਸ਼ੀਰਸ ਤਾਲੁਕਾ ਦਾ ਰਹਿਣ ਵਾਲਾ ਹੈ। ਪਿੰਕੀ ਅਤੇ ਰਿੰਕੀ ਦੇ ਪਿਤਾ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਦੋਵੇਂ ਭੈਣਾਂ ਆਪਣੀ ਮਾਂ ਨਾਲ ਮਲਸ਼ੀਰਸ ਤਾਲੁਕਾ ‘ਚ ਰਹਿਣ ਲੱਗੀਆਂ। ਪਿਤਾ ਦੀ ਮੌਤ ਤੋਂ ਬਾਅਦ ਭੈਣਾਂ ਦੀ ਮਾਂ ਵੀ ਬਿਮਾਰ ਰਹਿਣ ਲੱਗੀ। ਕੁਝ ਦਿਨ ਪਹਿਲਾਂ ਉਸ ਦੀ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਇਸ ਦੌਰਾਨ ਅਤੁਲ ਨੇ ਆਪਣੀ ਮਾਂ ਨੂੰ ਹਸਪਤਾਲ ਲਿਜਾਣ ‘ਚ ਮਦਦ ਕੀਤੀ। ਫਿਰ ਹੌਲੀ-ਹੌਲੀ ਅਤੁਲ ਪਿੰਕੀ ਅਤੇ ਰਿੰਕੀ ਦੇ ਨੇੜੇ ਆ ਗਿਆ। ਹੁਣ ਤਿੰਨਾਂ ਨੇ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ ਹੈ। ਜਦੋਂ ਉਨ੍ਹਾਂ ਦੇ ਵਿਆਹ ਦੀ ਵੀਡੀਓ ਵਾਇਰਲ ਹੋਈ ਤਾਂ ਇੱਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪੁਲਸ ਸਰਗਰਮ ਹੋ ਗਈ ਅਤੇ ਲਾੜੇ ਖਿਲਾਫ ਧਾਰਾ 494 ਤਹਿਤ ਮਾਮਲਾ ਦਰਜ ਕਰ ਲਿਆ।