December 8, 2023
Politics Punjab

ਧੱਕੇ ਨਾਲ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਗਈ… ਵਿਜੀਲੈਂਸ ਵਲੋਂ ਪੁੱਛਗਿੱਛ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਦਾ ਆਇਆ ਬਿਆਨ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਤੇ ਕੱਲ੍ਹ ਵਿਜੀਲੈਂਸ ਦਫ਼ਤਰ ਵਿਖੇ ਪੇਸ਼ ਹੋਏ। ਇਸ ਦੌਰਾਨ ਉਹਨਾਂ ਤੋਂ ਵਿਜੀਲੈਂਸ ਵਲੋਂ ਲਗਭਗ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਬਾਹਰ ਆ ਕੇ ਚੰਨੀ ਮੀਡੀਆ ਦੇ ਰੁਬਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੇਰੇ ਨਾਲ ਸਿੱਧੂ ਮੂਸੇਵਾਲਾ ਵਾਲਾ ਹਾਲ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੇਰੇ ਉੱਪਰ ਲਗਾਏ ਗਏ ਇਲਜ਼ਾਮ ਸਾਬਤ ਕਰ ਕੇ ਦੱਸਣ ? ਧੱਕੇ ਨਾਲ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਵਿਜੀਲੈਂਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਚੰਨੀ ਕੋਲ ਕੌਸਲਰ ਬਣਨ ਤੋਂ ਪਹਿਲਾਂ ਕਿੰਨੀ ਜਾਇਦਾਦ ਸੀ? MC ਬਣਨ ਤੋਂ ਬਾਅਦ ਮਿਲੀ ਏਨੀ ਜਾਇਦਾਦ ? ਉਸ ਤੋਂ ਬਾਅਦ ਜਦੋਂ ਚੰਨੀ ਮੁੱਖ ਮੰਤਰੀ ਬਣੇ ਤਾਂ ਕਿੰਨੀਆਂ ਜਾਇਦਾਦਾਂ ਬਣਾਈਆਂ ? ਜਾਇਦਾਦ ਕਿੱਥੇ ਬਣਾਈ ਗਈ ਸੀ? ਕਿੰਨੀ ਜਾਇਦਾਦ ਬਣਾਈ ਗਈ ਸੀ? ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਉਹ ਇੰਨੇ ਮਹੀਨੇ ਵਿਦੇਸ਼ ਕਿਉਂ ਰਹੇ ? ਵਿਦੇਸ਼ ਵਿੱਚ ਕੋਈ ਜਾਇਦਾਦ ਜਾਂ ਸ਼ੇਅਰ ਖਰੀਦਿਆ ਹੈ ? ਤੁਹਾਡੇ ਕਿਹੜੇ ਬੈਂਕ ਵਿੱਚ ਖਾਤੇ ਹਨ ? ਬੈਂਕ ਬੈਲੇਂਸ ਕਿੰਨਾ ਹੈ ? ਕਿੰਨੇ ਵਾਹਨ ਸਨ ? ED ਨੇ ਭਤੀਜੇ ਤੋਂ 10 ਕਰੋੜ ਕਿਵੇਂ ਲਏ ? ਵਿਜੀਲੈਂਸ ਅਧਿਕਾਰੀ ਅਜਿਹੇ 50 ਤੋਂ ਵੱਧ ਸਵਾਲ ਪੁੱਛ ਰਹੇ ਹਨ। ਚੰਨੀ ਸਵੇਰੇ 11 ਵਜੇ ਦੇ ਕਰੀਬ ਵਿਜੀਲੈਂਸ ਦਫ਼ਤਰ ਪੁੱਜੇ ਅਤੇ ਉਦੋਂ ਤੋਂ ਹੀ ਵਿਜੀਲੈਂਸ ਵੱਲੋਂ ਪੁੱਛਗਿੱਛ ਜਾਰੀ ਹੈ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X