ਨਵੇਂ ਬਣੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਜਾਨ ਨੂੰ ਖਤਰਾ? ਦਰਅਸਲ, ਅਜਿਹਾ ਇੰਝ ਇਸ ਲਈ ਲੱਗ ਰਿਹਾ ਹੈ ਕਿਉਂਕਿ ਤਾਜ਼ਾ ਜਾਣਕਾਰੀ ਮੁਤਾਬਕ ਜਲੰਧਰ ਵਿਚ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਗੱਡੀ ਦੇ ਅੱਗੇ ਚੱਲ ਰਹੀ ਪਾਇਲਟ ਗੱਡੀ ’ਤੇ ਹਮਲਾ ਦੀ ਖ਼ਬਰ ਸਾਹਮਣੇ ਆਈ। ਅਣਪਛਾਤਿਆਂ ਵਲੋਂ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਗੱਡੀ ਦੇ ਅੱਗੇ ਚੱਲ ਰਹੀ ਪਾਇਲਟ ਗੱਡੀ ’ਤੇ ਇੱਟਾਂ ਰੋੜੇ ਸੁੱਟੇ ਗਏ। ਜਲੰਧਰ ‘ਚ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਰਾਤ ਕਰੀਬ 12:45 ਵਜੇ ਕਾਰ ਸਵਾਰ ਨੌਜਵਾਨਾਂ ਨੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਗੱਡੀ ਦੇ ਅੱਗੇ ਚੱਲ ਰਹੀ ਪਾਇਲਟ ਗੱਡੀ ’ਤੇ ਇੱਟਾਂ ਰੋੜੇ ਚਲਾ ਦਿੱਤੇ।
ਇੰਨਾ ਹੀ ਨਹੀਂ, ਜਦੋਂ ਮੰਤਰੀ ਮਾਮਲਾ ਸ਼ਾਂਤ ਹੋਣ ਤੋਂ ਬਾਅਦ ਵਡਾਲਾ ਚੌਕ ਨੇੜੇ ਆਪਣੇ ਘਰ ਪੁੱਜੇ ਤਾਂ ਇਹ ਨੌਜਵਾਨ ਕਾਰ ਲੈ ਕੇ ਉਨ੍ਹਾਂ ਦੇ ਘਰ ਦੇ ਬਾਹਰ ਆ ਗਏ। ਥਾਣਾ-6 ਦੀ ਪੁਲਿਸ ਨੇ ਮੰਤਰੀ ਦੇ ਘਰ ਦੇ ਬਾਹਰ ਪਹੁੰਚ ਕੇ ਤਿੰਨ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ।
Leave feedback about this