ਦਿੱਲੀ ‘ਚ ਇਕ ਪ੍ਰੇਮੀ ਸਾਹਿਲ ਗਹਿਲੋਤ ਵਲੋਂ ਪ੍ਰੇਮਿਕਾ ਨਿੱਕੀ ਯਾਦਵ ਦਾ ਕੀਤੇ ਕਤਲ ‘ਚ ਪੁਲਿਸ ਨੇ ਇਕ ਹੈਰਾਨੀਜਨਕ ਖ਼ੁਲਾਸਾ ਕੀਤਾ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਕਤਲ ਸਾਜ਼ਿਸ਼ ਵਿਚ ਗਹਿਲੋਤ ਦੇ ਪਿਤਾ ਨੇ ਵੀ ਮਦਦ ਕੀਤੀ ਸੀ ਜਿਸ ਦੇ ਦੋਸ਼ ‘ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਸਾਹਿਲ ਦਾ ਪਰਿਵਾਰ ਅਤੇ ਉਸ ਦੇ ਦੋਸਤ ਵੀ ਕਤਲ ਦੀ ਸਾਜ਼ਿਸ਼ ਰਚਣ ‘ਚ ਸ਼ਾਮਲ ਸਨ। ਕ੍ਰਾਈਮ ਬ੍ਰਾਂਚ ਨੇ ਪਿਤਾ ਵਰਿੰਦਰ ਸਿੰਘ, ਭਰਾ ਆਸ਼ੀਸ਼ ਅਤੇ ਨਵੀਨ, ਦੋਸਤਾਂ ਲੋਕੇਸ਼ ਅਤੇ ਅਮਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਇਸ ਮਾਮਲੇ ਵਿੱਚ ਲਗਾਤਾਰ ਸਬੂਤ ਖੰਗਾਲਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ। ਦਿੱਲੀ ਪੁਲਿਸ ਨੇ ਨਿੱਕੀ ਕਤਲ ਕਾਂਡ ਵਿਚ ਪ੍ਰੇਮੀ ਅਤੇ ਮੁੱਖ ਦੋਸ਼ੀ ਸਾਹਿਲ ਗਹਿਲੋਤ ਤੋਂ ਇਲਾਵਾ 5 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਸਾਹਿਲ ਅਤੇ ਨਿੱਕੀ ਦਾ ਵਿਆਹ ਅਕਤੂਬਰ 2020 ਵਿੱਚ ਹੀ ਨੋਇਡਾ ਦੇ ਆਰੀਆ ਸਮਾਜ ਮੰਦਰ ਵਿੱਚ ਹੋਇਆ ਸੀ। ਸਾਹਿਲ ਦੇ ਪਰਿਵਾਰ ਵਾਲੇ ਇਸ ਵਿਆਹ ਤੋਂ ਨਾਖੁਸ਼ ਸਨ, ਇਸ ਲਈ ਉਹ ਨਿੱਕੀ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੇ ਸਨ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਸਾਹਿਲ ਗਹਿਲੋਤ ਨੇ ਆਪਣੀ ਲਿਵ-ਇਨ ਪਾਰਟਨਰ ਨਿੱਕੀ ਯਾਦਵ ਦਾ ਕਤਲ ਕਰ ਦਿੱਤਾ ਸੀ। ਪੁਲਿਸ ਮੁਤਾਬਕ ਸੀ ਕਿ ਦੋਸ਼ੀ ਸਾਹਿਲ ਨੇ ਨਿੱਕੀ ਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਢਾਬੇ ਦੇ ਫਰਿੱਜ ਵਿਚ ਰੱਖੀ ਸੀ। ਫਿਰ ਕਰੀਬ ਇਕ ਹੋਰ ਔਰਤ ਨਾਲ ਵਿਆਹ ਕਰ ਲਿਆ ਸੀ।