ਭਾਜਪਾ ਆਗੂ ਕ੍ਰਿਪਾਲ ਸਿੰਘ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਕੁਲਦੀਪ ਜਗੀਨਾ ਦਸ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਕੁਲਦੀਪ ਜਗੀਨਾ ਨੂੰ ਅੱਜ ਦੁਪਹਿਰ ਨੂੰ ਰੋਡਵੇਜ਼ ਦੀ ਬੱਸ ਰਾਹੀਂ ਰਾਜਸਥਾਨ ਦੀ ਭਰਤਪੁਰ ਅਦਾਲਤ ਵਿੱਚ ਪੇਸ਼ ਕਰਨ ਲਈ ਲੈਕੇ ਜਾਇਆ ਜਾ ਰਿਹਾ ਸੀ ਇਸ ਦੌਰਾਨ ਕੁਝ ਅਣਪਛਾਤਿਆਂ ਨੇ ਗੈਂਗਸਟਰ ਕੁਲਦੀਪ ਜਗੀਨਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਪਤਾ ਲੱਗਾ ਹੈ ਕਿ ਜਗੀਨਾ ਨੂੰ ਕਰੀਬ 20 ਤੋਂ 25 ਗੋਲੀਆਂ ਮਾਰੀਆਂ ਗਈਆਂ ਹਨ। ਬਦਮਾਸ਼ਾਂ ਨੇ ਪਹਿਲਾਂ ਅੱਖਾਂ ਵੱਲ ਲਾਲ ਮਿਰਚਾਂ ਸੁੱਟੀਆਂ ਅਤੇ ਇਸ ਤੋਂ ਬਾਅਦ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਜਗੀਨਾ ਨੂੰ ਰੋਡਵੇਜ਼ ਦੀ ਬੱਸ ਰਾਹੀਂ ਜੈਪੁਰ ਤੋਂ ਭਰਤਪੁਰ ਅਦਾਲਤ ‘ਚ ਪੇਸ਼ੀ ਲਈ ਲਿਆ ਰਹੀ ਸੀ।
ਜਿੱਥੇ ਆਗਰਾ-ਬੀਕਾਨੇਰ ਨੈਸ਼ਨਲ ਹਾਈਵੇਅ ‘ਤੇ ਸਥਿਤ ਆਮੋਲੀ ਟੋਲ ਪਲਾਜ਼ਾ ਤੋਂ ਬੱਸ ਦੇ ਨਿਕਲਦੇ ਹੀ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਰੋਡਵੇਜ਼ ਦੇ ਬੱਸ ਚਾਲਕ ਨੇ ਟੋਲ ਪਲਾਜ਼ਾ ‘ਤੇ ਰਸੀਦ ਕੱਟਣ ਲਈ ਬੱਸ ਨੂੰ ਰੋਕਿਆ ਤਾਂ ਬਾਈਕ ਤੇ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਮਿਰਚਾਂ ਸੁੱਟ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਵਿੱਚ ਕੁਲਦੀਪ ਜਗੀਨਾ ਦੀ ਮੌਕੇ ’ਤੇ ਹੀ ਮੌਤ ਹੋ ਗਈ।