December 4, 2023
Punjab

ਪੰਜਾਬ ਆਰਮਡ ਪੁਲਿਸ ਦੀ ਵਿਰਾਸਤੀ ਤੋਪ ਹੋਈ ਚੋਰੀ, ਦੂਰ-ਦੁਰਾਡੇ ਤੋਂ ਇਸ ਨੂੰ ਦੇਖਣ ਆਉਂਦੇ ਸੀ ਲੋਕ

ਚੰਡੀਗੜ੍ਹ ਦਾ ਸਭ ਤੋਂ ਪੌਸ਼ ਇਲਾਕਾ ਕਹੇ ਜਾਣ ਵਾਲੇ ਸੈਕਟਰ 1 ਸਥਿਤ ਪੰਜਾਬ ਆਰਮਡ ਪੁਲਿਸ ਦੀ 82 ਬਟਾਲੀਅਨ ਦੇ ਜੀਓ ਮੈੱਸ ਦੇ ਗੇਟ ਤੋਂ ਆਜ਼ਾਦੀ ਤੋਂ ਪਹਿਲਾਂ ਦੀ ਤੋਪ ਚੋਰੀ ਹੋ ਗਈ। ਇਹ ਤੋਪ ਲਗਭਗ 3 ਫੁੱਟ ਲੰਬੀ ਅਤੇ ਲਗਭਗ 300 ਕਿਲੋ ਭਾਰੀ ਦੱਸੀ ਜਾਂਦੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਤੋਪ ਨੂੰ ਵਿਰਾਸਤੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਇਹ ਤੋਪ ਲਗਭਗ 10 ਸਾਲਾਂ ਤੋਂ ਮੈੱਸ ਦੇ ਗੇਟ ‘ਤੇ ਹੈ। ਚੋਰੀ ਦੇ ਇਸ ਮਾਮਲੇ ‘ਚ ਸੈਕਟਰ-3 ਥਾਣੇ ਵਿੱਚ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਦਰ ਦੀ ਪੁਲਿਸ ਨੇ ਇਹ ਕੇਸ ਪੀਪੀਐਸ ਅਧਿਕਾਰੀ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਦਸ ਦਈਏ ਕਿ ਕਰੀਬ 15 ਦਿਨਾਂ ਬਾਅਦ ਤੋਪ ਚੋਰੀ ਹੋਣ ਬਾਰੇ ਖੁਲਾਸਾ ਹੋਇਆ ਹੈ। ਚੋਰੀ ਦੀ ਇਹ ਘਟਨਾ 5 ਅਤੇ 6 ਮਈ ਦੀ ਰਾਤ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਬ-ਇੰਸਪੈਕਟਰ ਦੇਵੇਂਦਰ ਕੁਮਾਰ ਨੂੰ ਕਰੀਬ 15 ਦਿਨ ਪਹਿਲਾਂ ਤੋਪ ਚੋਰੀ ਹੋਣ ਦਾ ਪਤਾ ਲੱਗਾ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ 82 ਬਟਾਲੀਅਨ ਦੇ ਕਮਾਂਡੈਂਟ ਬਲਵਿੰਦਰ ਸਿੰਘ ਨੂੰ ਦਿੱਤੀ।

ਇਹ ਵਿਰਾਸਤੀ ਤੋਪ ਪੰਜਾਬ ਆਰਮਡ ਪੁਲਿਸ ਦੀ ਬਹੁਤ ਹੀ ਮਹੱਤਵਪੂਰਨ ਵਿਰਾਸਤ ਸੀ। ਇਸ ਨੂੰ ਕਰੀਬ ਡੇਢ ਸਾਲ ਪਹਿਲਾਂ 82 ਬਟਾਲੀਅਨ ਦੇ ਸਟੋਰ ਰੂਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਸਨੂੰ ਇੱਕ ਵਾਰ ਫਿਰ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਇਸ ਤੋਪ ਨੂੰ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਆਉਂਦੇ ਸਨ।

ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਇਹ ਤੋਪ ਬਹੁਤ ਭਾਰੀ ਹੈ ਅਤੇ ਕੋਈ ਵੀ ਇਕ ਵਿਅਕਤੀ ਇਸ ਨੂੰ ਚੋਰੀ ਨਹੀਂ ਕਰ ਸਕਦਾ। ਇਸ ਵਿੱਚ 4 ਤੋਂ 5 ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਜਿਸ ਥਾਂ ਇਸ ਤੋਪ ਨੂੰ ਰੱਖਿਆ ਗਿਆ ਸੀ, ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ, ਅਜਿਹੇ ‘ਚ ਪੁਲਸ ਲਈ ਦੋਸ਼ੀਆਂ ਨੂੰ ਲੱਭਣਾ ਮੁਸ਼ਕਿਲ ਹੋ ਗਿਆ ਹੈ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X