ਪੰਜਾਬ ’ਚ ਅਜੇ ਤੱਕ ਅੱਤਵਾਦੀ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਗੱਲ ਦੀ ਪਤਾ ਉਦੋਂ ਲੱਗਦਾ ਹੈ ਜਦੋਂ ਖੁਫੀਆ ਏਜੰਸੀਆਂ ਵਲੋਂ ਇਹ ਮਾਮਲੇ ਦੇ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਖੁਫੀਆ ਏਜੰਸੀਆਂ ਮੁਤਾਬਕ ਪੰਜਾਬ ‘ਚ ਇਕ ਵਾਰ ਫਿਰ ਤੋਂ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਹੈ। ਖੁਫੀਆ ਏਜੰਸੀਆਂ ਨੇ ਵੀਰਵਾਰ ਨੂੰ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਏਜੰਸੀਆਂ ਮੁਤਾਬਕ ਇਹ ਸਾਜ਼ਿਸ਼ ਆਮ ਵਾਂਗ ਸਰਹੱਦ ਪਾਰ ਤੋਂ ਪਾਕਿਸਤਾਨ ਤੋਂ ਰਚੀ ਜਾ ਰਹੀ ਹੈ। ਇਹ ਹਮਲਾ ਨਵੇਂ ਸਾਲ ਦੇ ਮੌਕੇ ‘ਤੇ ਹੋ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੁਫੀਆ ਏਜੰਸੀਆਂ ਨੇ ਵੱਡੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ‘ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧਤ ਕੁਝ ਅੱਤਵਾਦੀ ਪੰਜਾਬ ‘ਚ ਮੌਜੂਦ ਹਨ’। ਇਸ ਦੇ ਨਾਲ ਹੀ ਇੱਥੇ ਇੱਕ ਸਲੀਪਰ ਸੈੱਲ ਮਾਡਿਊਲ ਵੀ ਮੌਜੂਦ ਹੈ। ਜੋ ਥਾਣੇ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਦੇ ਲਈ ਮੁਹਾਲੀ ਦੇ ਇੱਕ ਥਾਣੇ ਦੀ ਰੇਕੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਸਟੇਸ਼ਨ ‘ਤੇ ਆਰਪੀਜੀ ਨਾਲ ਹਮਲਾ ਕਰਨ ਦੀ ਵੀ ਸਾਜ਼ਿਸ਼ ਰਚੀ ਜਾ ਰਹੀ ਹੈ।
ਏਜੰਸੀਆਂ ਨੇ ਪਹਿਲਾਂ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ “ਰਾਜ ਵਿੱਚ ਹਮਲੇ ਕਰਨ ਲਈ ਪਾਕਿਸਤਾਨ ਤੋਂ ਚਾਰ ਤੋਂ ਪੰਜ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਭੇਜੇ ਗਏ ਸਨ”। ਇਨ੍ਹਾਂ ਵਿੱਚੋਂ 9 ਮਈ 2022 ਦੀ ਰਾਤ ਨੂੰ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਨਾਲ ਹਮਲਾ ਕੀਤਾ ਗਿਆ ਸੀ। ਤਰਨਤਾਰਨ ਦੇ ਸਰਹਾਲੀ ‘ਚ ਹਾਲ ਹੀ ‘ਚ ਦੂਜੀ ਵਾਰ ਵਾਰਦਾਤ ਹੋਈ ਹੈ, ਉਥੇ ਮੰਗਲਵਾਰ ਨੂੰ ਅੱਤਵਾਦੀ ਲਖਬੀਰ ਲੰਡਾ ਦੇ ਇਕ ਸਬ-ਮੌਡਿਊਲ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ ਤਿੰਨ ਕਾਰਕੁਨਾਂ ਕੋਲੋਂ ਇਕ ਆਰ.ਪੀ.ਜੀ. ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਅਜੇ ਵੀ ਇਕ ਜਾਂ ਦੋ ਆਰਪੀਜੀ ਕਿਤੇ ਲੁਕੋ ਕੇ ਰੱਖੇ ਹੋਏ ਹਨ। ਜਿਸ ਕਾਰਨ ਹਮਲੇ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਪਹਿਲਾਂ ਖੁਫੀਆ ਏਜੰਸੀਆਂ ਨੇ ਜੰਮੂ-ਕਸ਼ਮੀਰ ‘ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਵੱਡੀ ਸਾਜ਼ਿਸ਼ ਦਾ ਖੁਲਾਸਾ ਕੀਤਾ ਸੀ। ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਸੀ ਕਿ ਸਥਾਨਕ ਨੇਤਾ, ਸਾਬਕਾ ਫੌਜੀ, ਗੈਰ-ਕਸ਼ਮੀਰੀ, ਸਰਕਾਰੀ ਵਾਹਨ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਇਸ ਦੇ ਲਈ ਲਸ਼ਕਰ ਦੇ ਦੋ ਅੱਤਵਾਦੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਜੋ ਪਾਕਿਸਤਾਨੀ ਵੀ ਹੋ ਸਕਦੇ ਹਨ।