ਦੋਰਾਹਾ: ਦੋਰਾਹਾ ਵਿਖੇ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਸਟੀਲ ਫੈਕਟਰੀ ਦੇ ਵਿਚ ਬੁਆਇਲਰ ਫੱਟ ਗਿਆ। ਇਸ ਹਾਦਸੇ ਦੌਰਾਨ 2 ਮਜਦੂਰਾਂ ਦੀ ਮੌਤ ਹੋ ਗਈ ਜਦਕਿ 4 ਮਜ਼ਦੂਰ ਗੰਭੀਰ ਰੂਪ ਦੇ ਵਿਚ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਦੋਰਾਹਾ ਦੇ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ। ਉਥੇ ਹੀ ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਦੋਰਾਹਾ ਦੇ ਰਾਮਪੁਰ ਰੋਡ ਵਿਖੇ ਗ੍ਰੇਟ ਇੰਡੀਆ ਸਟੀਲ ਫੈਕਟਰੀ ‘ਚ ਬੁਆਇਲਰ ਫੱਟ ਗਿਆ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।
ਦੋਰਾਹਾ ਦੇ ਰਾਮਪੁਰ ਰੋਡ ਵਿਖੇ ਗ੍ਰੇਟ ਇੰਡੀਆ ਸਟੀਲ ਫੈਕਟਰੀ ਵਿਖੇ ਬੁਆਇਲਰ ਫਟ ਗਿਆ। ਇਸ ਧਮਾਕੇ ’ਚ 2 ਮਜਦੂਰਾਂ ਦੀ ਮੌਤ ਹੋ ਗਈ ਜਦਕਿ 4 ਮਜ਼ਦੂਰ ਜਖ਼ਮੀ ਹੋ ਗਏ। ਫੈਕਟਰੀ ਅੰਦਰ ਰਹਿੰਦੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਰਾਤ ਸਮੇਂ ਕੁਆਰਟਰਾਂ ਚ ਸੌਂ ਰਹੇ ਸੀ ਤਾਂ ਜੋਰਦਾਰ ਧਮਾਕਾ ਸੁਣਾਈ ਦਿੱਤਾ। ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋ ਗਿਆ ਸੀ। ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਮਜਦੂਰਾਂ ਨੇ ਮੁਆਵਜੇ ਦੀ ਮੰਗ ਵੀ ਕੀਤੀ।
ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਿੱਧੂ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਸਟੀਲ ਫੈਕਟਰੀ ਚ ਬੁਆਇਲਰ ਫਟ ਗਿਆ ਹੈ। ਪੁਲਸ ਟੀਮ ਤੁਰੰਤ ਮੌਕੇ ਤੇ ਗਈ। 2 ਮਜਦੂਰਾਂ ਨੇ ਲੁਧਿਆਣਾ ਐਸ ਪੀ ਐਸ ਹਸਪਤਾਲ ਜਾ ਕੇ ਦਮ ਤੋੜਿਆ। 4 ਜਖ਼ਮੀ ਹਨ। ਓਹਨਾਂ ਕਿਹਾ ਕਿ ਫੋਰੇਂਸਿਕ ਟੀਮ ਵੀ ਸੱਦੀ ਗਈ ਹੈ। ਸੈਂਪਲ ਲਏ ਜਾਣਗੇ। ਪੁਲਸ ਬਣਦੀ ਕਾਰਵਾਈ ਕਰ ਰਹੀ ਹੈ।