ਪੰਜਾਬ ਸਰਕਾਰ ਨੇ ਸੂਬੇ ਦੇ 12,710 ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਹੈ। ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ, ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਨਿਯੁਕਤੀ ਪੱਤਰ ਵੀ ਦੇ ਚੁੱਕੇ ਹਨ। ਪਰ ਪੰਜਾਬ ਕਾਂਗਰਸ ਨੇ ਸੂਬਾ ਸਰਕਾਰ ਦੇ ਇਸ ਕਦਮ ਨੂੰ ਕੱਚੇ ਅਧਿਆਪਕਾਂ ਨੂੰ ਗੁੰਮਰਾਹ ਕਰਨ ਵਾਲਾ ਕਰਾਰ ਦਿੱਤਾ ਹੈ।
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਰੈਗੂਲਰ ਕੀਤੇ ਅਧਿਆਪਕਾਂ ਨੂੰ ਸਾਰੇ ਭੱਤਿਆਂ ਅਤੇ ਹੋਰ ਲਾਭਾਂ ਤੋਂ ਵਾਂਝਾ ਰੱਖਿਆ ਗਿਆ ਹੈ। ਰਾਜਾ ਵੜਿੰਗ ਨੇ ਇਸ ਨੂੰ ਬਦਲਾਵ ਦਾ ਅਨੌਖਾ ਕਾਰਨਾਮਾ ਦੱਸਿਆ। ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਦਾ ਟਵੀਟ:
*ਬਦਲਾਵ ਦਾ ਅਨੋਖਾ ਕਾਰਨਾਮਾ*
ਪੇਅ ਗਰੇਡ -ਕੋਈ ਨਹੀਂ
ਸਲਾਨਾ ਤਰੱਕੀ – ਕੋਈ ਨਹੀਂ
ਮੈਡੀਕਲ ਭੱਤਾ – ਕੋਈ ਨਹੀਂ
ਮਕਾਨ ਭੱਤਾ – ਕੋਈ ਨਹੀਂ
ਮਹਿੰਗਾਈ ਭੱਤਾ – ਕੋਈ ਨਹੀਂ
ਮੋਬਾਈਲ ਭੱਤਾ – ਕੋਈ ਨਹੀਂ
ਮੈਡੀਕਲ ਰਿਬਰਸਮੈਂਟ – ਕੋਈ ਨਹੀਂ
ਐਲ.ਟੀ.ਸੀ. – ਕੋਈ ਨਹੀਂ
ਜੀ.ਆਈ.ਸੀ. – ਕੋਈ ਨਹੀਂ
ਲੀਵ ਕੈਸਮੈਟ – ਕੋਈ ਨਹੀਂ
ਐਕਸਗਰੇਸੀਆ – ਕੋਈ ਨਹੀਂ
ਗਰੈਚੁਇਟੀ – ਕੋਈ ਨਹੀਂ
ਪਰ ਮੁਲਾਜ਼ਮ ਪੱਕੇ….?
ਇਸ ਦੇ ਨਾਲ ਹੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਾਲਿਸੀ ਰੈਗੂਲਰ ਕੀਤੇ ਅਧਿਆਪਕਾਂ ਨੂੰ ਐਸੋਸੀਏਟ ਅਧਿਆਪਕਾਂ ਵਜੋਂ ਨਾਮਜ਼ਦ ਕਰਦੀ ਹੈ। ਪਰ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਕੀ ਉਹਨਾਂ ਨੂੰ ਪੂਰੀ ਤਨਖਾਹ TA, DA, ਪੈਨਸ਼ਨ ਲਾਭਾਂ ਆਦਿ ਲਈ EPF ਦੀ ਮੈਡੀਕਲ ਭੱਤਾ ਕਟੌਤੀ ਦੇ ਨਾਲ ਨਿਯਮਤ ਕੀਤਾ ਗਿਆ ਹੈ ਜਾਂ ਰਾਜ ਤਨਖਾਹ ਕਮਿਸ਼ਨ ਦੀ ਨੀਤੀ ਦੇ ਅਧੀਨ ਕਵਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੀਤੀ ਅਨੁਸਾਰ ਤਰੱਕੀ ਲਈ ਕੋਈ ਮਾਪਦੰਡ ਸਪੱਸ਼ਟ ਨਹੀਂ ਹਨ।
ਦਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਪੰਜਾਬ ਦੇ 12,710 ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੇਵਾ ਪ੍ਰੋਵਾਈਡਰ ਅਤੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹੁਣ ਅਧਿਆਪਕਾਂ ਨੂੰ ਤਿੰਨ ਗੁਣਾ ਤਨਖਾਹ ਮਿਲੇਗੀ। ਇਸ ਤੋਂ ਪਹਿਲਾਂ 3500 ਰੁਪਏ ਤਨਖਾਹ ਸਕੇਲ ਵਾਲੇ ਅਧਿਆਪਕ ਦੀ ਤਨਖਾਹ 15,000 ਰੁਪਏ, 6,000 ਤਨਖਾਹ ਸਕੇਲ ਵਾਲੇ ਦੀ 18,000, 11,000 ਤਨਖਾਹ ਸਕੇਲ ਵਾਲੇ ਅਧਿਆਪਕ ਦੀ 22,000 ਰੁਪਏ ਅਤੇ 12,000 ਰੁਪਏ ਦੇ ਤਨਖਾਹ ਸਕੇਲ ਵਾਲੇ ਅਧਿਆਪਕ ਦੀ ਤਨਖਾਹ ਵਧਾ ਕੇ 24,000 ਰੁਪਏ ਕਰ ਦਿੱਤੀ ਗਈ ਹੈ।
ਇਹ ਲਾਭ ਮਿਲੇਗਾ
1. ਸੀ.ਐਮ ਮਾਨ ਨੇ ਕਿਹਾ ਕਿ ਰੈਗੂਲਰ ਕੀਤੇ ਅਧਿਆਪਕ 58 ਸਾਲ ਦੀ ਉਮਰ ਤੱਕ ਚਿੰਤਾ ਮੁਕਤ ਹਨ।
2. ਹਰ ਸਾਲ 5 ਫੀਸਦੀ ਵਾਧਾ।
3. ਮਹਿਲਾ ਅਧਿਆਪਕਾਂ ਨੂੰ ਪੇਡ ਮੈਟਰਨਿਟੀ ਛੁੱਟੀ।
4. ਹਰ ਕਿਸਮ ਦੀ ਅਦਾਇਗੀ ਛੁੱਟੀ।