ਬਠਿੰਡਾ ਵਿਖੇ ਗਣਤੰਤਰ ਦਿਹਾੜੇ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਸ ‘ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਹੁਣ ਹਰ ਸਾਲ ਪੰਜਾਬ ਪੁਲਸ ਦੀ ਭਰਤੀ ਹੋਇਆ ਕਰੇਗੀ। ਉਨ੍ਹਾਂ ਕਿਹਾ ਕਿ ਹਰ ਸਾਲ 2200 ਦੇ ਕਰੀਬ ਮੁਲਾਜ਼ਮਾਂ ਦੀ ਭਰਤੀ ਹੋਵੇਗੀ।
ਇਸ ਦੇ ਲਈ ਜਨਵਰੀ ਮਹੀਨੇ ‘ਚ ਨੋਟੀਫਿਕੇਸ਼ਨ ਆਇਆ ਕਰੇਗਾ ਅਤੇ ਮਈ-ਜੂਨ ‘ਚ ਪ੍ਰੀਖਿਆ ਹੋਵੇਗੀ। ਫਿਰ ਅਗਸਤ ਮਹੀਨੇ ‘ਚ ਪ੍ਰੀਖਿਆ ਦਾ ਨਤੀਜਾ ਆ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਕਤੂਬਰ ਮਹੀਨੇ ‘ਚ ਫਿਜ਼ੀਕਲ ਪੇਪਰ ਹੋਵੇਗਾ, ਜਿਸ ਦਾ ਨਤੀਜਾ ਨਵੰਬਰ ਮਹੀਨੇ ‘ਚ ਆਵੇਗਾ।
ਉਨ੍ਹਾਂ ਕਿਹਾ ਕਿ ਦਸੰਬਰ ਮਹੀਨੇ ‘ਚ ਨੌਜਵਾਨ ਪੰਜਾਬ ਪੁਲਸ ‘ਚ ਸੇਵਾ ਦੇ ਸਕਣਗੇ। ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਪੂਰੇ ਪਾਰਦਰਸ਼ੀ ਤਰੀਕੇ ਨਾਲ ਹੋਵੇਗਾ ਅਤੇ ਰਿਸ਼ਵਤ ਦੀ ਕਿਤੇ ਵੀ ਕੋਈ ਥਾਂ ਨਹੀ ਹੋਵੇਗੀ।