ਜਦੋਂ ਅਜਨਾਲਾ ਕਾਂਡ ਹੋਇਆ ਉਦੋ ਇੰਟੈਲੀਜੈਂਸ ਕਿੱਥੇ ਸੀ। ਥਾਣੇ ‘ਤੇ ਕਬਜ਼ਾ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗੇ ਲੈ ਕੇ ਗਏ। ਅਜਨਾਲਾ ਕਾਂਡ ਸਮੇਂ ਇੰਟੈਲੀਜੈਂਸ ਸੇਫ ਹੀ ਨਹੀਂ ਸੀ। ਵਾਰਿਸ ਪੰਜਾਬ ਵਾਲਿਆਂ ਵੱਲੋਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗੇ ਲਿਜਾਏ ਗਏ ਤਾਂ ਉਸ ਸਮੇਂ ਕਿਸੇ ਵੀ ਸਮੇਂ ਬਰਗਾੜੀ ਕਾਂਡ ਵਰਗੀ ਘਟਨਾ ਵਾਪਰ ਸਕਦੀ ਸੀ। ਇਹ ਕਹਿਣਾ ਹੈ ਪੰਜਾਬ ਦੇ ਵਿਰੋਧੀ ਧਿਰ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਜਿੰਨਾ ਨੇ ਪੰਜਾਬ ਵਿਧਾਨ ਸਭਾ ਵਿਚ ਅਜਨਾਲਾ ਘਟਨਾਕ੍ਰਮ ਦਾ ਮੁੱਦਾ ਚੁੱਕਿਆ।
ਇਸ ਦੌਰਾਨ ਉਹਨਾਂ ਕਿਹਾ ਕਿ ਵਾਰਿਸ ਪੰਜਾਬ ਵਾਲਿਆਂ ਨੂੰ ਕਿਹਾ ਕਿ ਬੱਚਿਆਂ ਨੂੰ ਏ. ਕੇ.-47 ਦੀ ਬਜਾਏ ਕਲਮ ਦੇਣਾ ਜ਼ਰੂਰੀ ਹੈ। ਵਾਰਿਸ ਪੰਜਾਬ ਵਾਲਿਓਂ ਏ. ਕੇ. 47 ਬੱਚਿਆਂ ਨੂੰ ਨਾ ਵਿਖਾਓ। ਬੰਦੂਕਾਂ ਚੁੱਕ ਕੇ ਇਹ ਨਾ ਸਮਝੋ ਕਿ ਖ਼ੌਫ਼ ਪੈਦਾ ਕਰ ਲਵੋਗੇ। ਨਾਲ ਹੀ ਕਾਂਗਰਸੀ ਆਗੂ ਨੇ ਕੁਰੱਪਸ਼ਨ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਤੁਸੀਂ ਵਿਜੀਲੈਂਸ ਦਫ਼ਤਰ ਦੇ ਬਾਹਰ ‘ਆਪ’ ਦਾ ਝੰਡਾ ਲਗਾ ਲਵੋ।