ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਇਕ ਵਾਇਰਲ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਬਵਾਲ ਖੜ੍ਹਾ ਕਰ ਦਿੱਤਾ ਹੈ। ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਉਹ ਇਕ ਪ੍ਰਸ਼ੰਸਕ ਦਾ ਮੋਬਾਇਲ ਫੋਨ ਸੁੱਟ ਰਿਹਾ ਹੈ। ਇਹ ਸਾਰਾ ਮਾਮਲਾ ਕੈਮਰੇ ’ਚ ਕੈਦ ਹੋ ਗਿਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ #AngryRanbirKapoor ਟਰੈਂਡ ਕਰ ਰਹੇ ਹਨ। ਦਰਅਸਲ ਮਾਮਲਾ ਇਹ ਹੈ ਕਿ ਇਕ ਫੈਨ ਰਣਬੀਰ ਕਪੂਰ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਫੈਨ ਵਾਰ-ਵਾਰ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਹੀ ਦੇਖਿਆ ਜਾ ਸਕਦਾ ਹੈ ਕਿ ਰਣਬੀਰ ਕਪੂਰ ਕਾਫੀ ਤੇਜ਼ੀ ਨਾਲ ਗੁੱਸੇ ’ਚ ਗਏ। ਰਣਬੀਰ ਨੇ ਫੈਨ ਦਾ ਮੋਬਾਇਲ ਫੜ ਕੇ ਗੁੱਸੇ ’ਚ ਸੁੱਟ ਦਿੱਤਾ।
ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਫੈਨ ਰਣਬੀਰ ਕਪੂਰ ਕੋਲ ਆਉਂਦਾ ਹੈ ਤੇ ਸੈਲਫੀ ਲੈਣ ਦੀ ਕੋਸ਼ਿਸ਼ ਕਰਦਾ ਹੈ। ਸੈਲਫੀ ਲੈਂਦੇ ਸਮੇਂ ਰਣਬੀਰ ਮੁਸਕਰਾਉਂਦੇ ਹੋਏ ਪੋਜ਼ ਦਿੰਦੇ ਹੋਏ ਵੀ ਨਜ਼ਰ ਆ ਰਹੇ ਹਨ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਫੈਨ ਵਾਰ-ਵਾਰ ਸੈਲਫੀ ਲੈ ਰਿਹਾ ਹੈ। ਰਣਬੀਰ ਵੀ ਹਰ ਵਾਰ ਪੋਜ਼ ਦੇ ਰਹੇ ਹਨ। ਅਖੀਰ ’ਚ ਰਣਬੀਰ ਕਪੂਰ ਗੁੱਸੇ ’ਚ ਆ ਜਾਂਦਾ ਹੈ ਤੇ ਮੋਬਾਇਲ ਫੋਨ ਨੂੰ ਫੈਨ ਤੋਂ ਦੂਰ ਸੁੱਟ ਦਿੰਦਾ ਹੈ।
ਰਣਬੀਰ ਕਪੂਰ ਦੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਰਣਬੀਰ ਕਪੂਰ ਨੂੰ ਮਾੜਾ-ਚੰਗਾ ਬੋਲ ਰਹੇ ਹਨ।