ਫ਼ਰੀਦਕੋਟ: ਬਹਿਬਲ-ਕਲਾਂ ਬੇਅਦਬੀ ਇਨਸਾਫ ਮੋਰਚੇ ਤੋਂ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਹੁਣ ਸਿੱਖ ਸੰਗਤਾਂ ਅਤੇ ਸਰਕਾਰੀ ਨੁਮਾਇੰਦਿਆਂ ਵਿਚਕਾਰ ਨੈਸ਼ਨਲ ਹਾਈਵੇ ਨੂੰ ਲੈਕੇ ਇਕ ਫੈਸਲਾ ਹੋਇਆ ਹੈ ਜਿਸ ਵਿਚ ਨੈਸ਼ਨਲ ਹਾਈਵੇ ਨੂੰ ਇਕ ਸ਼ਾਇਡ ਤੋਂ ਖੋਲ੍ਹਣ ਨੂੰ ਲੈ ਕੇ ਬਣੀ ਸਹਿਮਤੀ ਬਣ ਗਈ ਹੈ। ਸ਼ਹੀਦੀ ਜੋੜ ਮੇਲ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ 7 ਜਨਵਰੀ ਤੱਕ ਇਕ ਸ਼ਾਇਡ ਤੋਂ ਨੈਸ਼ਨਲ ਹਾਈਵੇ ਚਾਲੂ ਰਹੇਗਾ ਅਤੇ 7 ਜਨਵਰੀ ਤੋਂ ਬਾਅਦ ਨੈਸ਼ਨਲ ਹਾਈਵੇ ਮੁੜ ਦੋਹਾਂ ਸਾਈਡਾਂ ਤੋਂ ਬੰਦ ਕਰ ਦਿਤਾ ਜਾਵੇਗਾ ।
ਦਸ ਦਈਏ ਕਿ ਸੰਗਤਾਂ ਵੱਲੋਂ ਸਰਕਾਰ ਨੂੰ ਹੋਰ ਸਮਾਂ ਦੋਣ ’ਤੇ ਉਨ੍ਹਾਂ ਦੋ ਟੁਕ ਜਵਾਬ ਦਿੰਦੇ ਕਿਹਾ ਕਿ ਸਰਕਾਰ ਪਹਿਲਾ ਹੀ ਡੇਢ ਮਹੀਨੇ ਦਾ ਸਮਾਂ ਲੈ ਚੁੱਕੀ ਹੈ ਪਰ ਡੇਢ ਮਹੀਨੇ ’ਚ ਇਨਸਾਫ ਦੇਣ ਲਈ ਦਿੱਤੇ ਭਰੋਸੇ ਉਪਰੰਤ ਇਨਸਾਫ ਨਾਂ ਮਿਲਣ ਤੇ ਬਹਿਬਲਕਲਾਂ ‘ਚ ਰੱਖੇ ਇਕੱਠ ਦੌਰਾਨ ਨੈਸ਼ਨਲ ਹਾਈਵੇ-54 ਨੂੰ ਪੱਕੇ ਤੌਰ ’ਤੇ ਜਾਮ ਕਰਨ ਦਾ ਐਲਾਨ ਕੀਤਾ ਸੀ ।