ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ’ਚ ਆਪਸੀ ਖਿਚੋਤਾਣ ਲਗਾਤਾਰ ਜਾਰੀ ਹੈ। ਇਸ ਦਰਮਿਆਨ ਹੁਣ ਜਗਦੀਸ਼ ਸਿੰਘ ਝੀਂਡਾ ਨੇ ਐਡਹੋਕ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਸ ਦਈਏ ਕਿ ਜਗਦੀਸ਼ ਸਿੰਘ ਝੀਂਡਾ 38 ਮੈਂਬਰੀ ਐਡਹੋਕ ਕਮੇਟੀ ਦੇ ਮੈਂਬਰ ਸਨ ਜਿੰਨਾ ਨੇ ਇਸ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਗਦੀਸ਼ ਝੀਂਡਾ ਦੇ ਸਾਥੀਆਂ ਨੂੰ ਕਮੇਟੀ ਦੇ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ ਤਾਂ ਉਹਨਾਂ ਨੇ ਰੋਸ ਜਤਾਇਆ ਅਤੇ ਇਸ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ। ਹੋਰ ਤਾਂ ਹੋਰ ਜਗਦੀਸ਼ ਸਿੰਘ ਝੀਂਡਾ ਨੇ ਕੱਲ੍ਹ ਕੁਰੂਕਸ਼ੇਤਰ ਦੇ ਵਿਚ ਇਕ ਮੀਟਿੰਗ ਵੀ ਸੱਦੀ ਹੈ ਜਿਸ ਦੇ ਵਿਚ ਉਹ ਆਪਣੀ ਸਾਥੀਆਂ ਦੇ ਨਾਲ ਮੁਲਾਕਾਤ ਕਰਕੇ ਮੀਟਿੰਗ ਕਰਨਗੇ ਅਤੇ ਅਗਲੀ ਰਣਨੀਤੀ ਤੈਅ ਕਰਨਗੇ।
ਇਥੇ ਦਸ ਦਈਏ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਅਸਤੀਫ਼ਾ ਦਏ ਜਾਣ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਇਸੇ ਐਡਹੋਕ ਕਮੇਟੀ ਦੇ ਵਲੋਂ ਕੀਤੀ ਜਾਣੀ ਹੈ ਪਰ ਹੁਣ ਜਗਦੀਸ਼ ਸਿੰਘ ਝੀਂਡਾ ਵਲੋਂ 38 ਮੈਂਬਰੀ ਐਡਹੋਕ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦੇ ਸਾਥੀਆਂ ਨੂੰ ਇਸ ਕਮੇਟੀ ਦੇ ਵਿਚ ਸ਼ਾਮਿਲ ਨਹੀਂ ਕੀਤਾ ਗਿਆ। ਨਾਲ ਹੀ ਤੁਹਾਨੂੰ ਦਸ ਦਈਏ ਕਿ ਜਦੋਂ ਇਹ ਐਡਹੋਕ ਕਮੇਟੀ ਬਣੀ ਸੀ ਉਦੋਂ ਜਗਦੀਸ਼ ਝੀਂਡਾ ਦੇ ਵਲੋਂ ਉਹਨਾਂ ਦੇ ਸਾਥੀਆਂ ਨੂੰ ਸ਼ਾਮਿਲ ਨਾ ਕਰਨ ਦਾ ਇਤਰਾਜ਼ ਜਤਾਇਆ ਗਿਆ ਸੀ ਤੇ ਹੁਣ HSGPC ਦੀ ਚੋਣ ਜੋ ਕਿ 21 ਦਸੰਬਰ ਨੂੰ ਹੋਣੀ ਹੈ ਉਸਤੋਂ ਕੁਝ ਦਿਨ ਪਹਿਲਾਂ ਹੀ ਜਗਦੀਸ਼ ਝੀਂਡਾ ਨੇ 38 ਮੈਂਬਰੀ ਐਡਹੋਕ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਦੇ ਵਲੋਂ ਇਸ 38 ਮੈਂਬਰੀ ਐਡਹੋਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਤੋਂ ਬਾਅਦ HSGPC ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਦਸ ਦਈਏ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 20 ਸਤੰਬਰ 2022 ਨੂੰ ਕਾਨੂੰਨੀ ਮਾਨਤਾ ਮਿਲੀ ਸੀ ਜਿਸ ਤੋਂ ਬਾਅਦ ਹੁਣ 21 ਦਸੰਬਰ ਨੂੰ HSGPC ਦੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ।