ਭਾਰਤੀ ਟੀਮ ਨੂੰ ਮਿਲਿਆ ਨਵਾਂ ਕਪਤਾਨ, ਲਿਆ ਗਿਆ ਅਹਿਮ ਫੈਸਲਾ

ਸ਼੍ਰੀਲੰਕਾ ਖ਼ਿਲਾਫ਼ ਹੋਣ ਵਾਲੇ ਵਨਡੇ ਤੇ ਟੀ-20 ਮੁਕਾਬਲਿਆਂ ਲਈ ਭਾਰਤੀ ਟੀਮ ਦੇ ਨਵੇਂ ਕਪਤਾਨ ਦਾ ਐਲਾਨ ਕਰ ਹੋ ਚੁੱਕਾ ਹੈ।  T-20 ਮੁਕਾਬਲਿਆਂ ਲਈ ਹਾਰਦਿਕ ਪੰਡਯਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ ਉਥੇ ਹੀ ਦੂਜੇ ਪਾਸੇ ਵਨਡੇ ਸੀਰੀਜ਼ ਵਿਚ ਰੋਹਿਤ ਸ਼ਰਮਾ ਨੂੰ ਕਪਤਾਨ ਬਣਾਇਆ ਗਿਆ ਹੈ।  ਮੰਨਿਆ ਜਾ ਰਿਹਾ ਸੀ ਕਿ ਰੋਹਿਤ ਸ਼ਰਮਾ ਜ਼ਖ਼ਮੀ ਹੋਣ ਕਾਰਨ ਸੀਰੀਜ਼ ਨਹੀਂ ਖੇਡ ਸਕਣਗੇ ਤੇ ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਹਾਰਦਿਕ ਪੰਡਯਾ ਨੂੰ ਟੀਮ ਦੀ ਕਮਾਨ ਸੌਂਪੀ ਜਾਵੇਗੀ ਪਰ ਹੁਣ ਉੱਚ ਅਧਿਕਾਰੀਆਂ ਨੇ ਫੈਸਲਾ ਲੈਂਦੇ ਹੋਏ T-20 ਮੁਕਾਬਲਿਆਂ ਲਈ ਹਾਰਦਿਕ ਪੰਡਯਾ ਨੂੰ ਅਤੇ ਵਨਡੇ ਸੀਰੀਜ਼ ਵਿਚ ਰੋਹਿਤ ਸ਼ਰਮਾ ਨੂੰ ਕਪਤਾਨ ਬਣਾਇਆ ਗਿਆ ਹੈ।

ਮੰਗਲਵਾਰ ਨੂੰ ਐਲਾਨੀ ਗਈ ਟੀਮ ਵਿਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਵਨਡੇ ਟੀਮ ਵਿਚ ਜਗ੍ਹਾ ਨਹੀਂ ਮਿਲੀ। ਉਨ੍ਹਾਂ ਦੀ ਬਜਾਏ ਸ਼ੁਭਮਨ ਗਿੱਲ ਨੂੰ ਤਰਜੀਹ ਦਿੱਤੀ ਗਈ ਹੈ। ਕੇ.ਐੱਲ. ਰਾਹੁਲ ਵੀ ਟੀਮ ਵਿਚ ਸ਼ਾਮਲ ਹਨ। ਅਜਿਹੇ ਵਿਚ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰਨ ਕਿਹੜਾ ਖਿਡਾਰੀ ਉਤਰੇਗਾ, ਇਸ ‘ਤੇ ਸਸਪੈਂਸ ਬਣਿਆ ਰਹੇਗਾ।

ਵਨ ਡੇ ਟੀਮ: ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਕੇ. ਐੱਲ.ਰਾਹੁਲ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ, ਅਰਸ਼ਦੀਪ ਸਿੰਘ।

ਟੀ-20 ਟੀਮ: ਹਾਰਦਿਕ ਪੰਡਯਾ (ਕਪਤਾਨ), ਸੂਰਯਕੁਮਾਰ ਯਾਦਵ (ਉਪ ਕਪਤਾਨ), ਈਸ਼ਾਨ ਕਿਸ਼ਨ, ਰਿਤੂਰਾਜ ਗਾਇਕਵਾੜ, ਸ਼ੁਭਮਨ ਗਿੱਲ, ਦੀਪਕ ਹੁੱਡਾ, ਰਾਹੁਲ ਤ੍ਰਿਪਾਠੀ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਉਮਰਾਨ ਮਲਿਕ, ਸ਼ਿਵਮ ਮਾਵੀ, ਮੁਕੇਸ਼ ਕੁਮਾਰ।

ਸ਼੍ਰੀਲੰਕਾ ਵਿਰੁੱਧ ਟੀ-20 ਸੀਰੀਜ਼

3 ਜਨਵਰੀ : ਪਹਿਲਾ ਟੀ-20, ਮੁੰਬਈ

5 ਜਨਵਰੀ : ਦੂਜਾ ਟੀ-20, ਪੁਣੇ

7 ਜਨਵਰੀ :  ਤੀਜਾ ਟੀ-20, ਰਾਜਕੋਟ

ਵਨ ਡੇ ਸੀਰੀਜ਼

10 ਜਨਵਰੀ :  ਪਹਿਲਾ ਵਨ ਡੇ, ਗੁਹਾਟੀ

12 ਜਨਵਰੀ  : ਦੂਜਾ ਵਨ ਡੇ, ਕੋਲਕਾਤਾ

15 ਜਨਵਰੀ :  ਤੀਜਾ ਵਨ ਡੇ, ਕੇਰਲਾ

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...