ਦੇਸ਼ ਦੀ ਨਵੀਂ ਪਾਰਲੀਮੈਂਟ ਤਕਰੀਬਨ ਤਿਆਰ ਹੋ ਚੁੱਕੀ ਹੈ। ਜੇਵਰ ਤੋਂ ਭਾਜਪਾ ਵਿਧਾਇਕ ਧੀਰੇਂਦਰ ਸਿੰਘ ਨੇ ਨਵੀਂ ਸੰਸਦ ਵਿੱਚ ਲੋਕ ਸਭਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਨਵੀਂ ਪਾਰਲੀਮੈਂਟ ਵਿੱਚ ਲੋਕ ਸਭਾ ਤਿਆਰ ਹੈ! ਇਸ ਸਾਲ ਹੋਣ ਵਾਲੇ ਰਾਸ਼ਟਰਪਤੀ ਦਾ ਸਾਂਝਾ ਸੰਬੋਧਨ ਇਸ ਵਿੱਚ 31 ਜਨਵਰੀ ਨੂੰ ਹੋਵੇਗਾ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮਾਰਚ ‘ਚ ਹੋਣ ਵਾਲੇ ਬਜਟ ਸੈਸ਼ਨ ਦਾ ਦੂਜਾ ਸੈਸ਼ਨ ਨਵੇਂ ਸੰਸਦ ਭਵਨ ਤੋਂ ਹੀ ਕਰਵਾਇਆ ਜਾਵੇਗਾ।
ਸੂਤਰਾਂ ਮੁਤਾਬਕ ਨਵੀਂ ਪਾਰਲੀਮੈਂਟ ਵਿੱਚ ਫਿਨਿਸ਼ਿੰਗ ਦਾ ਕੰਮ ਚੱਲ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ 31 ਜਨਵਰੀ ਨੂੰ ਨਵੀਂ ਸੰਸਦ ਵਿੱਚ ਹੀ ਸੰਸਦ ਦੇ ਦੋਵੇਂ ਸਦਨਾਂ ਨੂੰ ਸੰਬੋਧਨ ਕਰ ਸਕਦੇ ਹਨ। ਦੱਸ ਦੇਈਏ ਕਿ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। 31 ਜਨਵਰੀ ਨੂੰ ਸਵੇਰੇ 11 ਵਜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹਿਲੀ ਵਾਰ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ। ਪਹਿਲੀ ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਾਲ 2023-24 ਦਾ ਬਜਟ ਪੇਸ਼ ਕਰੇਗੀ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਸੰਬੋਧਨ ‘ਤੇ ਚਰਚਾ ਹੋਵੇਗੀ। ਸੰਸਦ ਦੇ ਬਜਟ ਸੈਸ਼ਨ ਦੀਆਂ 27 ਬੈਠਕਾਂ ਹੋਣਗੀਆਂ ਅਤੇ ਇਹ 6 ਅਪ੍ਰੈਲ ਤੱਕ ਚੱਲੇਗਾ। ਬਜਟ ਸੈਸ਼ਨ ਦਾ ਦੂਜਾ ਪੜਾਅ 13 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ 6 ਅਪ੍ਰੈਲ ਤੱਕ ਚੱਲੇਗਾ।
ਨਵੀਂ ਲੋਕ ਸਭਾ ਵਿੱਚ 888 ਸੀਟਾਂ ਹੋਣਗੀਆਂ ਅਤੇ ਵਿਜ਼ਟਰ ਗੈਲਰੀ ਵਿੱਚ 336 ਤੋਂ ਵੱਧ ਲੋਕਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਨਵੀਂ ਰਾਜ ਸਭਾ ਵਿੱਚ 384 ਸੀਟਾਂ ਹੋਣਗੀਆਂ ਅਤੇ ਵਿਜ਼ਟਰ ਗੈਲਰੀ ਵਿੱਚ 336 ਤੋਂ ਵੱਧ ਲੋਕ ਬੈਠ ਸਕਣਗੇ। ਲੋਕ ਸਭਾ ਵਿੱਚ ਇੰਨੀ ਥਾਂ ਹੋਵੇਗੀ ਕਿ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਦੌਰਾਨ 1272 ਤੋਂ ਵੱਧ ਸੰਸਦ ਮੈਂਬਰ ਲੋਕ ਸਭਾ ਵਿੱਚ ਹੀ ਇਕੱਠੇ ਬੈਠ ਸਕਣਗੇ।