ਦਿੱਲੀ: ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਪ੍ਰਸ਼ਾਸਨ ਨੇ ਹਾਲ ਹੀ ਵਿਚ ਇਕ ਹੈਰਾਨ ਕਰਨ ਵਾਲਾ ਫਰਮਾਨ ਜਾਰੀ ਕੀਤਾ ਸੀ ਜਿਸ ਵਿਚ ਕਿਸੇ ਵੀ ਇਕੱਲੀ ਲੜਕੀ ਦੇ ਮਸਜਿਦ ਕੰਪਲੈਕਸ ‘ਚ ਦਾਖਲ ਹੋਣ ‘ਤੇ ਪਾਬੰਦੀ ਲਗਾਈ ਗਈ ਸੀ ਅਤੇ ਇਸ ਫੁਰਮਾਨ ਦੇ ਜਾਰੀ ਕਰਨ ਤੋਂ ਬਾਅਦ ਮਸਜਿਦ ਪ੍ਰਸ਼ਾਸਨ ਨੂੰ ਕਈ ਸਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਆਦੇਸ਼ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ ਜਿਸ ਦੀ ਜਾਣਕਾਰੀ ਦਿਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟਰ ‘ਤੇ ਟਵੀਟ ਕਰਕੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਸਾਡੇ ਨੋਟਿਸ ਦੇ ਕੁਝ ਘੰਟਿਆਂ ਦੇ ਅੰਦਰ ਹੀ ਸ਼ਾਹੀ ਇਮਾਮ ਨੇ ਜਾਮਾ ਮਸਜਿਦ ‘ਚ ਲੜਕੀਆਂ ਦੇ ਦਾਖਲੇ ‘ਤੇ ਪਾਬੰਦੀ ਦੇ ਹੁਕਮ ਨੂੰ ਵਾਪਸ ਲੈ ਲਿਆ ਹੈ। ਮੈਂ ਇਸ ਫੈਸਲੇ ਦਾ ਸੁਆਗਤ ਕਰਦੀ ਹਾਂ। ਔਰਤਾਂ ਨੂੰ ਮਰਦਾਂ ਵਾਂਗ ਪੂਜਾ ਕਰਨ ਦਾ ਅਧਿਕਾਰ ਹੈ ਅਤੇ ਇਸ ਦੇਸ਼ ਵਿੱਚ ਕੋਈ ਵੀ ਇਸ ਨੂੰ ਉਨ੍ਹਾਂ ਤੋਂ ਇਹ ਅਧਿਕਾਰ ਖੋਹ ਨਹੀਂ ਸਕਦਾ।
ਇਥੇ ਦਸ ਦਈਏ ਕਿ ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਨੇ ਕੁਝ ਘੰਟੇ ਪਹਿਲਾਂ ਹੈਰਾਨ ਕਰਨ ਵਾਲਾ ਫਰਮਾਨ ਜਾਰੀ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਕਿਸੇ ਵੀ ਇਕੱਲੀ ਲੜਕੀ ਦੇ ਮਸਜਿਦ ਕੰਪਲੈਕਸ ‘ਚ ਦਾਕਲ ਹੋਣ ‘ਤੇ ਪਾਬੰਦੀ ਲਗਾਈ ਸੀ। ਜਾਮਾ ਮਸਜਿਦ ਦੇ ਤਿੰਨਾਂ ਦਰਵਾਜ਼ਿਆਂ ‘ਤੇ ਇੱਕ ਤਖ਼ਤੀ ਲਗਾਈ ਗਈ ਸੀ ਜਿਸ ਦੇ ਉੱਪਰ ਉਰਦੂ ਅਤੇ ਹਿੰਦੀ ‘ਚ ਲਿਖਿਆ ਸੀ-‘ਜਾਮਾ ਮਸਜਿਦ ‘ਚ ਇਕੱਲੇ ਲੜਕੀਆਂ ਦਾ ਦਾਖਲਾ ਮਨ੍ਹਾ ਹੈ’।
ਹਾਲਾਂਕਿ ਮਸਜਿਦ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਔਰਤਾਂ ਨੂੰ ਆਪਣੇ ਪਤੀ ਜਾਂ ਪਰਿਵਾਰ ਦੇ ਨਾਲ ਮਸਜਿਦ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ। ਇਸ ਹੁਕਮ ਦੇ ਜਾਰੀ ਹੋਣ ਤੋਂ ਬਾਅਦ ਕਈ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ ਅਤੇ ਇਸ ਨੂੰ ‘ਕੱਟੜਪੰਥੀ ਮਾਨਸਿਕਤਾ’ ਕਰਾਰ ਦੇ ਰਹੇ ਹਨ ਅਤੇ ਇਸ ਫੈਸਲੇ ਦੀ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਨਿਖੇਦੀ ਕੀਤੀ ਅਤੇ ਜਾਮਾ ਮਸਜਿਦ ਨੂੰ ਨੋਟਿਸ ਵੀ ਜਾਰੀ ਕੀਤਾ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ, ‘ਜਾਮਾ ਮਸਜਿਦ ‘ਚ ਔਰਤਾਂ ਦੇ ਦਾਖਲੇ ‘ਤੇ ਰੋਕ ਲਗਾਉਣ ਦਾ ਫੈਸਲਾ ਬਿਲਕੁਲ ਗਲਤ ਹੈ। ਜਿੰਨਾ ਮਰਦ ਨੂੰ ਪੂਜਾ ਕਰਨ ਦਾ ਹੱਕ ਹੈ, ਓਨਾ ਹੀ ਔਰਤ ਨੂੰ ਵੀ। ਮੈਂ ਜਾਮਾ ਮਸਜਿਦ ਦੇ ਇਮਾਮ ਨੂੰ ਨੋਟਿਸ ਜਾਰੀ ਕਰ ਰਿਹਾ ਹਾਂ। ਕਿਸੇ ਨੂੰ ਵੀ ਇਸ ਤਰ੍ਹਾਂ ਔਰਤਾਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਦਾ ਅਧਿਕਾਰ ਨਹੀਂ ਹੈ।
ਕਈ ਸਾਰੀਆਂ ਆਲੋਚਨਾਵਾਂ ਤੋਂ ਬਾਅਦ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਹੁਣ ਜਾਮਾ ਮਸਜਿਦ ਦੇ ਪ੍ਰਸ਼ਾਸਨ ਨੇ ਇਕੱਲੀਆਂ ਲੜਕੀਆਂ ਦੇ ਮਸਜਿਦ ਆਉਣ ਵਾਲੇ ਫੁਰਮਾਨ ਨੂੰ ਵਾਪਸ ਲੈ ਲਿਆ ਹੈ ਹਾਲਾਂਕਿ ਇਸ ਮਾਮਲੇ ਵਿਚ ਜਾਮਾ ਮਸਜਿਦ ਦੇ ਪ੍ਰਸ਼ਾਸਨ ਦਾ ਫਿਲਹਾਲ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।