ਬਾਲੀਵੁੱਡ ਮਿਯੂਜ਼ਿਕ ਇੰਡਸਟਰੀ ਦੇ ਬਾਕਮਾਲ ਸਿੰਗਰ ਮਸ਼ਹੂਰ ਗਾਇਕ ਸੋਨੂੰ ਨਿਗਮ ਦੇ ਲਾਈਵ ਸ਼ੋਅ ਦੌਰਾਨ ਉਨ੍ਹਾਂ ‘ਤੇ ਕੁਝ ਲੋਕਾਂ ਵਲੋਂ ਹਮਲਾ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਘਟਨਾ ਚੇਂਬੂਰ ਦੀ ਹੈ ਜਿਥੇ ਲਾਈਵ ਸ਼ੋਅ ਦੌਰਾਨ ਕੁਝ ਵਿਅਕਤੀਆਂ ਨੇ ਸੋਨੂੰ ਨਿਗਮ ‘ਤੇ ਹਮਲਾ ਕਰ ਦਿੱਤਾ।
ਅੱਜ ਚੇਂਬੂਰ ‘ਚ ਫੈਸਟੀਵਲ ਦਾ ਆਖਰੀ ਦਿਨ ਸੀ, ਜਿਸ ‘ਚ ਸੋਨੂੰ ਨਿਗਮ ਨੂੰ ਬੁਲਾਇਆ ਗਿਆ ਸੀ। ਸੋਨੂੰ ਨਿਗਮ ਪਰਫਾਰਮੈਂਸ ਤੋਂ ਬਾਅਦ ਵਾਪਸ ਜਾ ਰਹੇ ਸੀ, ਤਾਂ ਸਟੇਜ ਤੋਂ ਉਤਰਦੇ ਸਮੇਂ ਇਕ ਵਿਅਕਤੀ ਪਿਛਲੇ ਪਾਸਿਓਂ ਆਇਆ ਜਿਸਨੇ ਉਨ੍ਹਾਂ ਦੀ ਟੀਮ ਦਾ ਕੁਝ ਬੰਦਿਆਂ ਨੂੰ ਹੇਠਾਂ ਸੁੱਟ ਦਿੱਤਾ। ਇਸ ਦਰਮਿਆਨ ਉਹਨਾਂ ਨੇ ਟੀਮ ਦੇ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿੰਨਾਂ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਨੂੰ ਐਕਸਰੇ ਕਰਵਾ ਕੇ ਘਰ ਭੇਜ ਦਿੱਤਾ ਗਿਆ। ਸੋਨੂੰ ਦੀ ਹਾਲਤ ਬਿਲਕੁਲ ਠੀਕ ਹੈ।
ਹਾਲਾਂਕਿ, ਸੋਨੂੰ ਨਿਗਮ ਨੇ ਇਸ ਹਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਹੈ। ਪੁਲਿਸ ਧੱਕਾ-ਮੁੱਕੀ ਕਰਨ ਵਾਲਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।