ਮੌਸਮ ਵਿਚ ਬਦਲਾਅ ਤੇ ਤਾਪਮਾਨ ਵਧਣ ਕਾਰਨ ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ 1 ਮਾਰਚ ਤੋਂ ਬਦਲ ਦਿੱਤਾ ਗਿਆ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਪਾਕ ਕਿਹਾ ਕਿ ਪਹਿਲੀ ਮਾਰਚ ਤੋਂ ਸੂਬੇ ਦੇ ਸਮੂਹ ਸਕੂਲ ਸਵੇਰੇ 8:30 ਵਜੇ ਖੁੱਲ੍ਹਣਗੇ।
ਸਿੱਖਿਆ ਮੰਤਰੀ ਹਰਜੋਤ ਬੈਂਸ ਬੈਂਸ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ’ਚ ਦੁਪਹਿਰ 2:30 ਵਜੇ ਸਾਰੀ ਛੁੱਟੀ ਹੋਵੇਗੀ, ਜਦਕਿ ਮਿਡਲ/ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ 2:50 ’ਤੇ ਸਾਰੀ ਛੁੱਟੀ ਹੋਵੇਗੀ। ਜ਼ਿਕਰ ਕਰ ਦਈਏ ਕਿ ਸੀਤ ਲਹਿਰ ਕਾਰਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲਾਂ ਦਾ ਸਮਾਂ 9 ਵਜੇ ਦਾ ਕਰ ਦਿੱਤਾ ਸੀ ਪਰ ਹੁਣ ਮੌਸਮ ਵਿਚ ਤਬਦੀਲੀ ਆਉਣ ਕਾਰਨ ਸਕੂਲਾਂ ਦਾ ਸਮਾਂ 8:30 ਕਰ ਦਿੱਤਾ ਗਿਆ ਹੈ।