ਕਾਂਗਰਸ ਪਾਰਟੀ ਇਕਲੌਤੀ ਅਜਿਹੀ ਪਾਰਟੀ ਸੀ ਜਿਸਨੇ ਸਿੱਖ ਪ੍ਰਧਾਨ ਮੰਤਰੀ ਅਤੇ ਸਿੱਖ ਰਾਸ਼ਟਰਪਤੀ ਬਣਾਇਆ ਜੇਕਰ ਅੱਜ ਦੇ ਸਮੇਂ ਵਿਚ ਕੋਈ ਪਾਰਟੀ ਸਿੱਖ ਪ੍ਰਧਾਨ ਮੰਤਰੀ ਅਤੇ ਸਿੱਖ ਰਾਸ਼ਟਰਪਤੀ ਬਣਾਉਂਦੀ ਹੈ ਤਾਂ ਮੈਂ ਉਸ ਪਾਰਟੀ ਵਿਚ ਜਾਣ ਬਾਰੇ ਸੋਚ ਸਕਦਾ ਹਾਂ। ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ। ਮਾਨਸਾ ਪਹੁੰਚੇ ਰਾਜਾ ਵੜਿੰਗ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਪਾਰਟੀ ਇਕਲੌਤੀ ਅਜਿਹੀ ਪਾਰਟੀ ਸੀ ਜਿਸਨੇ ਸਿੱਖ ਪ੍ਰਧਾਨ ਮੰਤਰੀ ਅਤੇ ਸਿੱਖ ਰਾਸ਼ਟਰਪਤੀ ਬਣਾਇਆ ਜੇਕਰ ਅੱਜ ਦੇ ਸਮੇਂ ਵਿਚ ਕੋਈ ਪਾਰਟੀ ਸਿੱਖ ਪ੍ਰਧਾਨ ਮੰਤਰੀ ਅਤੇ ਸਿੱਖ ਰਾਸ਼ਟਰਪਤੀ ਬਣਾਉਂਦੀ ਹੈ ਤਾਂ ਮੈਂ ਉਸ ਪਾਰਟੀ ਵਿਚ ਜਾਣ ਬਾਰੇ ਸੋਚ ਸਕਦਾ ਹਾਂ । ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੀ ਕਾਰਗੁਜ਼ਾਰੀ ’ਤੇ ਹੁਣ ਤੱਕ ਮੂਸੇਵਾਲਾ ਦੇ ਪਰਿਵਾਰ ਦੀ ਸੰਤੁਸ਼ਟੀ ਹੋ ਜਾਣੀ ਚਾਹੀਦੀ ਸੀ, ਜੇਕਰ ਨਹੀਂ ਹੋਈ ਤਾਂ ਇਹ ਪੰਜਾਬ ਸਰਕਾਰ ਦੀ ਨਾਕਾਮੀ ਹੈ। ਰਾਜਾ ਵੜਿੰਗ ਨੇ ਜਿਥੇ ਮੂਸੇਵਾਲਾ ਦੇ ਕਤਲ ਨੂੰ ਲੈਕੇ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ‘ਤੇ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਉਥੇ ਹੀ ਉਹਨਾਂ ਨੇ ਗੋਲਡੀ ਬਰਾੜ ਦੇ ਬਾਰੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਕਿਹਾ ਕਿ ਗੋਲਡੀ ਬਰਾੜ ਤਾਂ ਬਾਹਰ ਵਿਦੇਸ਼ ਵਿਚ ਬੈਠਾ ਹੈ ਇਹਨਾਂ ਤੋਂ ਤਾਂ ਇਥੇ ਕਤਲ ਕਰਨ ਵਾਲੇ ਦੋਸ਼ੀ ਨਹੀਂ ਫੜ੍ਹੇ ਜਾ ਰਹੇ, ਗੋਲਡੀ ਬਰਾੜ ਤਾਂ ਗੂ੍ਰ ਦੀ ਗੱਲ ਹੈ।
ਇਸੇ ਨਾਲ ਹੀ ਰਾਜਾ ਵੜਿੰਗ ਦੇ ਵਲੋਂ ਪੰਜਾਬ ਕਾਂਗਰਸ ’ਚ ਧੜ੍ਹੇਬੰਦੀ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ’ਚ ਤਕਰੀਬਨ ਧੜੇਬੰਦੀ ਖਤਮ ਹੈ। ਸਾਡੇ ਸਾਰਿਆਂ ’ਚ ਕਮੀਆਂ ਹੋਣਗੀਆਂ ਪਰ ਕੁਝ ਸਾਥੀ ਨੂੰ ਇਹ ਹੈ ਕਿ ਮੀਡੀਆ ਦੇ ਸਾਹਮਣੇ ਰਾਇ ਦੇਣੀ ਹੁੰਦੀ ਹੈ ਪਰ ਉਹ ਰਾਇ ਨਹੀਂ ਧੜੇਬੰਦੀ ਹੁੰਦੀ ਹੈ। ਹੋਰ ਤਾਂ ਹੋਰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਕ ਕਮਰਸ਼ੀਅਲ ਸੀ. ਐੱਮ. ਸੀ, ਜਿਸ ਕਾਰਨ ਪੰਜਾਬ ਕਾਂਗਰਸ ਵਿਧਾਨ ਸਭਾ ’ਚ ਹਾਰੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਕਾਂਗਰਸ ਦਾ ਬੇੜਾ ਗਰਕ ਕਰਨ ’ਚ ਕੋਈ ਕਸਰ ਨਹੀਂ ਛੱਡੀ। ਰਾਜਾ ਵੜਿੰਗ ਨੇ ਆਖਿਆ ਕਿ ਕਮਰਸ਼ੀਅਲ ਮੁੱਖ ਮੰਤਰੀ ਆਪਣੇ ਹਿੱਤਾਂ ਨੂੰ ਮੁੱਖ ਰੱਖਦਿਆਂ ਪਾਰਟੀਆਂ ਬਦਲਣ ਦਾ ਸ਼ੌਕੀਨ ਰਿਹਾ ਹੈ। ਇਨ੍ਹਾਂ ਧਨਾਢ ਲੋਕਾਂ ਨੇ ਕਦੇ ਵੀ ਕਾਂਗਰਸੀ ਵਰਕਰਾਂ ਦੀ ਗੱਲ ਨਹੀਂ ਸੁਣੀ, ਜਿਸ ਦਾ ਖਮਿਆਜ਼ਾ ਕਾਂਗਰਸ ਨੂੰ ਕਰਾਰੀ ਹਾਰ ਦੇ ਰੂਪ ’ਚ ਸਹਿਣਾ ਪਿਆ ਹੈ।