December 4, 2023
Politics Punjab

ਰਿਸ਼ਵਤ ਮਾਮਲੇ ‘ਚ CM ਮਾਨ ਦਾ ਚੰਨੀ ਨੂੰ ਅਲਟੀਮੇਟਮ, ਕਿਹਾ: 2-4 ਦਿਨ ਹੋਰ ਲਾ ਕੇ ਭਾਣਜਿਆਂ ਅਤੇ ਭਤੀਜਿਆਂ ਨੂੰ ਪੁੱਛ ਲੈਣ

ਪੰਜਾਬ ਪੁਲਿਸ ਨੂੰ ਅਪਡੇਟ ਕਰਨ ਦੇ ਵਾਅਦੇ ਅਨੁਸਾਰ ਸੀ.ਐਮ. ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੀਆਂ 98 ਨਵੀਆਂ ਹਾਈਟੈੱਕ ਐਮਰਜੈਂਸੀ ਰਿਸਪਾਂਸ ਵ੍ਹੀਕਲ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਗਈ।  ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਬਹੁਤ ਸਾਰੇ ਗੈਰ-ਸਮਾਜਿਕ ਤੱਤ ਇਸ ‘ਤੇ ਬੁਰੀ ਨਜ਼ਰ ਰੱਖਦੇ ਹਨ ਅਤੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੂੰ ਪੰਜਾਬ ਪੁਲਿਸ ਬਹੁਤ ਬਹਾਦਰੀ ਨਾਲ ਨਾਕਾਮ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪੰਜਾਬ ਪੁਲਸ ਨੂੰ ਅਪਡੇਟ ਕਰਨਾ ਅਤੇ ਸਮੇਂ ਦਾ ਹਾਣੀ ਬਣਾਉਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਪੁਰਾਣੇ ਯੰਤਰ ਇੰਨੇ ਕਾਰਗਾਰ ਸਾਬਿਤ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਪੁਲਸ ਦੇ ਬੇੜੇ ‘ਚ 98 ਐਮਰਜੈਂਸੀ ਰਿਸਪਾਂਸ ਵ੍ਹੀਕਲ ਸ਼ਾਮਲ ਹੋਏ ਹਨ, ਜੋ ਕਿ ਐੱਮ. ਡੀ. ਟੀ ਅਤੇ ਜੀ. ਪੀ. ਐੱਸ. ਸਿਸਟਮ ਨਾਲ ਲੈਸ ਹਨ। ਇਨ੍ਹਾਂ ‘ਚ 86 ਮਹਿੰਦਰਾ ਬਲੈਰੋ ਹਨ ਅਤੇ 12 ਮਾਰੂਤੀ ਇਰਟਿਗਾ ਕਾਰਾਂ ਸ਼ਾਮਲ ਹਨ।

ਇਸ ਮੌਕੇ ਕੇਂਦਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਕੇਂਦਰ ‘ਚ ਭਾਜਪਾ ਸਰਕਾਰ ਆਈ ਹੈ ਤਾਂ ਸੂਬਿਆਂ ਤੋਂ ਉਨ੍ਹਾਂ ਦੇ ਹੱਕ ਲਗਾਤਾਰ ਖੋਹੇ ਜਾ ਰਹੇ ਹਨ। ਭਾਣਜੇ ਵੱਲੋਂ 2 ਕਰੋੜ ਦੀ ਰਿਸ਼ਵਤ ਲਏ ਜਾਣ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਚੰਨੀ ਦੇ ਬਿਆਨ ਦਾ ਜਵਾਬ ਦਿੰਦਿਆਂ ਬਾਰੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ 2-4 ਦਿਨ ਹੋਰ ਲਾ ਕੇ ਭਾਣਜਿਆਂ ਅਤੇ ਭਤੀਜਿਆਂ ਨੂੰ ਪੁੱਛ ਲੈਣ ਕਿਉਂਕਿ ਹੋ ਸਕਦਾ ਕਿ ਉਹ ਚੰਨੀ ਸਾਹਿਬ ਨੂੰ ਪੁੱਛੇ ਬਿਨਾਂ ਕੰਮ ਕਰਦੇ ਹੋਣ, ਨਹੀਂ ਤਾਂ ਉਨ੍ਹਾਂ ਨੇ ਖਿਡਾਰੀ ਸਾਹਮਣੇ ਲੈ ਆਉਣਾ ਹੈ ਤਾਂ ਫਿਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਆਵੇਗਾ।

ਉਨ੍ਹਾਂ ਕਿਹਾ ਕਿ ਜੋ ਵੀ ਕਾਨੂੰਨ ਤੋੜੇਗਾ, ਉਸ ‘ਤੇ ਪਰਚਾ ਹੋਵੇਗਾ ਅਤੇ ਜਿਹੜਾ ਕਾਨੂੰਨ ਮੁਤਾਬਕ ਪਰਚਾ ਬਣਦਾ ਹੈ, ਉਹ ਅਸੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਇਹ ਪਤਾ ਹੈ ਕਿ ਪੰਜਾਬ ‘ਚ ਬੀਤੇ 14 ਮਹੀਨਿਆਂ ਦੌਰਾਨ ਝੂਠੇ ਪਰਚੇ ਪੈਣੇ ਬੰਦ ਹੋ ਗਏ ਹਨ ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਜੇਕਰ ਮੈਂ ਇਕ ਰੁਪਿਆ ਵੀ ਆਪਣੇ ਭਾਣਜੇ, ਭਤੀਜੇ ਜਾਂ ਕਿਸੇ ਹੋਰ ਰਿਸ਼ਤੇਦਾਰ ਤੋਂ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਰਿਸ਼ਵਤ ਵਜੋਂ ਖਾਧਾ ਹੋਵੇਂ ਤਾਂ ਮੈਂ ਵਾਹਿਗੁਰੂ ਦਾ ਦੇਣਦਾਰ ਹਾਂ।

ਇਸਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ‘ਚ ਪੰਜਾਬ ਪੁਲਸ ਨਾਲ ਸਬੰਧਿਤ ਕਾਫ਼ੀ ਕੰਮ ਹੋਣਗੇ ਅਤੇ ਇਸ ਦੇ ਲਈ 41 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ। ਸਾਈਬਰ ਦੇ ਮਾਮਲੇ ‘ਚ ਵੀ ਅਸੀਂ ਪੂਰੀ ਤਰ੍ਹਾਂ ਅਪਡੇਟ ਹੋਵਾਂਗੇ ਅਤੇ ਇਸ ਦੇ ਲਈ 30 ਕਰੋੜ ਰੁਪਏ ਖ਼ਰਚੇ ਗਏ ਹਨ। ਪੰਜਾਬ ਪੁਲਸ ਨੂੰ ਬਜਟ ਦੀ ਕੋਈ ਕਮੀ ਨਹੀਂ ਰੱਖੀ ਜਾਵੇਗੀ। ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਿਲਕੁਲ ਨਹੀਂ ਟੁੱਟਣ ਦਿੱਤਾ ਜਾਵੇਗਾ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X