ਰੱਖੜੀ ਦੇ ਤਿਓਹਾਰ ਨੂੰ ਲੈਕੇ ਭੈਣ-ਭਰਾਵਾਂ ‘ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ ਹੈ। ਉਥੇ ਹੀ ਇਸ ਖ਼ੁਸ਼ੀ ਨੂੰ ਲੋਕ ਹੋਰ ਵਧੀਆ ਢੰਗ ਨਾਲ ਮਨਾ ਸਕਣ ਤਾਂ ਪੰਜਾਬ ਸਰਕਾਰ ਨੇ 30 ਅਗਸਤ ਯਾਨੀ ਕੱਲ੍ਹ ਰੱਖੜੀ ਦੇ ਤਿਓਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ ਬਦਲ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਸਕੂਲ ਅਤੇ ਦਫ਼ਤਰ 2 ਘੰਟੇ ਦੇਰੀ ਨਾਲ ਖੁੱਲ੍ਹਣਗੇ।
ਦਸ ਦਈਏ ਕਿ ਸਰਕਾਰੀ ਦਫ਼ਤਰਾਂ ਦਾ ਸਮਾਂ 9 ਵਜੇ ਦਾ ਹੈ, ਪਰ ਰੱਖੜੀ ਵਾਲੇ ਦਿਨ ਦਫ਼ਤਰ 11 ਵਜੇ ਖੁੱਲ੍ਹਣਗੇ। ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਾਰੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਦਾ ਹੈ, ਜੋ ਕਿ ਕੱਲ੍ਹ 30 ਅਗਸਤ ਨੂੰ 10 ਵਜੇ ਖੁੱਲ੍ਹਣਗੇ।
Leave feedback about this