ਲੋਕਾਂ ਦੇ ਪੈਸੇ, ਸਮਾਂ ਬਚਾਉਣ ਤੇ ਖੱਜਲ-ਖ਼ੁਆਰੀ ਨੂੰ ਘਟਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਜ਼ਨਲ ਡਰਾਈਵਿੰਗ ਟਰੇਨਿੰਗ ਕੇਂਦਰ ਦਾ ਮਲੇਰਕੋਟਲਾ ‘ਚ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰੀਜਨਲ ਡਰਾਈਵਿੰਗ ਟਰੇਨਿੰਗ ਕੇਂਦਰ ਬਹੁਤ ਡਿਜੀਟਲ ਅਤੇ ਅਪਡੈਟ ਹੈ ਕਿਉਂਕਿ ਜ਼ਮਾਨੇ ਮੁਤਾਬਕ ਚਲਣਾ ਪਏਗਾ ਤੇ ਸਮੇਂ ਦੇ ਹਾਣੀ ਬਣਨਾ ਪਏਗਾ । ਮਾਨ ਨੇ ਆਖਿਆ ਕਿ ਸੜਕਾਂ ਵੱਡੀਆਂ ਹੋਣ ਨਾਲ ਗੱਡੀਆਂ ਦੀ ਰਫ਼ਤਾਰ ਤੇਜ਼ ਹੋ ਗਈ ਤੇ ਟਰੈਫਿਕ ‘ਚ ਵਾਧਾ ਹੋ ਗਿਆ। ਜਿਸ ਕਾਰਨ ਆਏ ਦਿਨ ਅਜਿਹੇ ਦਰਦਨਾਕ ਸੜਕ ਹਾਦਸੇ ਵਾਪਰਦੇ ਹਨ, ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਗੋਇੰਦਵਾਲ ਥਰਮਲ ਪਲਾਂਟ ਖਰੀਦਣ ਲਈ ਇਕ ਟੈਂਡਰ ਪਾਵੇਗੀ। ਉਨ੍ਹਾਂ ਆਖਿਆ ਹੈ ਕਿ ਕੁਝ ਸਰਕਾਰਾਂ ਸਰਕਾਰੀ ਸੰਪਤੀ ਵੇਚਦੀਆਂ ਹਨ, ਪਰ ਅਸੀਂ ਪ੍ਰਾਈਵੇਟ ਖਰੀਦ ਰਹੇ ਹਾਂ। ਉਨ੍ਹਾਂ ਆਖਿਆ ਕਿ ਸਾਡੇ ਕੋਲ 45 ਤੋਂ ਵੱਧ ਦਿਨਾਂ ਦਾ ਕੋਲਾ ਉਪਲੱਬਧ। ਇਹ ਕੋਲਾ ਅਸੀਂ ਗੋਇੰਦਵਾਲ ਥਰਮਲ ਪਲਾਂਟ ਵਿਚ ਇਸਤੇਮਾਲ ਕਰਾਂਗੇ। ਇਸ ਨਾਲ ਬਿਜਲੀ ਦੀ ਲਾਗਤ ਹੋਰ ਘਟ ਜਾਵੇਗੀ।
ਪੰਜਾਬ ਸਰਕਾਰ ਨੇ ਪ੍ਰਾਈਵੇਟ ਸੈਕਟਰ ਦੇ ਜੀਵੀਕੇ ਗੋਇੰਦਵਾਲ ਤਾਪ ਬਿਜਲੀ ਘਰ ਨੂੰ ਖ਼ਰੀਦਣ ਲਈ ਮੈਦਾਨ ’ਚ ਉੱਤਰਨ ਦਾ ਫ਼ੈਸਲਾ ਕੀਤਾ ਹੈ। ਦੱਸ ਦਈਏ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬਣੀ ਕੈਬਨਿਟ ਸਬ-ਕਮੇਟੀ ਨੇ ਇਸ ਪ੍ਰਾਈਵੇਟ ਥਰਮਲ ਨੂੰ ਖ਼ਰੀਦਣ ਲਈ ਪੰਜਾਬ ਦੇ ਹਿੱਤਾਂ ਦੇ ਪੱਖ ਤੋਂ ਨਫ਼ੇ-ਨੁਕਸਾਨ ਦੇਖਣ ਲਈ 2 ਜੂਨ ਨੂੰ ਇੱਕ ਮੀਟਿੰਗ ਵੀ ਕੀਤੀ ਸੀ।