ਪੰਜਾਬ ਤੋਂ ਲੈਕੇ ਦਿੱਲੀ ਐਨ.ਸੀ.ਆਰ. ਤੱਕ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਬਹੁਤ ਜ਼ਬਰਦਸਤ ਝਟਕੇ ਲੱਗਣ ‘ਤੇ ਲੋਕ ਡਰ ਦੇ ਮਾਰੇ ਘਰਾਂ ’ਚੋਂ ਬਾਹਰ ਨਿਕਲ ਆਏ।
ਇਹ ਵੀ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਇਹ ਭੂਚਾਲ ਕਾਫੀ ਲੰਬਾ ਸਮਾਂ ਚਲਦਾ ਰਿਹਾ ਅਤੇ ਭੂਚਾਲ ਦੀ ਤੀਬਰਤਾ 5-7 ਦੇ ਵਿਚਕਾਰ ਦਰਜ ਕੀਤੀ ਗਈ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ ਇਸ ਭੂਚਾਲ ਦਾ ਮੁੱਖ ਕੇੰਦਰ ਅਫਗਾਨਿਸਤਾਨ ਮੰਨਿਆ ਜਾ ਰਿਹਾ ਹੈ।